ਅੰਮ੍ਰਿਤਸਰ ਵਿਖੇ ਸਵਿਗੀ ਕੰਪਨੀ ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ - ਪੇਅ ਆਉਣ ਤੋਂ ਨਾਖੁਸ਼
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਦੇਸ਼ ਭਰ ਵਿੱਚ ਖਾਣੇ ਦੇ ਆਰਡਰ ਸਪਲਾਈ ਕਰਨ ਵਾਲੀ ਸਵਿਗੀ ਕੰਪਨੀ ਦੇ ਰਾਈਡਰ ਹੁਣ ਕੰਪਨੀ ਦੇ ਪੇਅ ਆਉਣ ਤੋਂ ਨਾਖੁਸ਼ ਹੁੰਦਿਆਂ ਅੱਜ ਹੜਤਾਲ ਤੇ ਚਲੇ ਗਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਪੂਰਾ ਮਿਹਨਤਾਨਾ ਨਹੀਂ ਮਿਲਦਾ, ਉਹ ਆਪਣੀ ਹੜਤਾਲ ਜਾਰੀ ਰੱਖਣਗੇ। ਇਸ ਸਬੰਧੀ ਗੱਲਬਾਤ ਕਰਦਿਆਂ ਸਵਿਗੀ ਕੰਪਨੀ ਦੇ ਮੁਲਾਜ਼ਮ ਲੱਕੀ ਸਿੰਘਾਨੀਆਂ ਅਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਕੰਪਨੀ ਸਾਨੂੰ 5-5 ਕਿਲੋਮੀਟਰ ਅਪਨਾਉਣ ਦਾ ਵੀ ਮਿਹਨਤਾਨਾ ਦਿੰਦੀ ਹੈ। ਜਿਸ ਨਾਲ ਮਹਿੰਗਾਈ ਦੇ ਜ਼ਮਾਨੇ ਵਿੱਚ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ ਹੈ ਅਤੇ ਅਸੀਂ ਆਪਣੇ ਲੁਧਿਆਣੇ ਤੋਂ ਆਏ ਕੰਪਨੀ ਦੇ ਅਧਿਕਾਰੀ ਨਾਲ ਇੱਕ ਮਹੀਨਾ ਪਹਿਲਾਂ ਗੱਲਬਾਤ ਕੀਤੀ ਸੀ ਕੀ ਸਾਨੂੰ ਘੱਟੋ-ਘੱਟ 40 ਬੇਪਤੀ ਆਰਡਰ ਦੇ ਹਿਸਾਬ ਨਾਲ ਪੇਅ ਆਊਟ ਦਿੱਤਾ ਜਾਵੇ।
Last Updated : Feb 3, 2023, 8:21 PM IST