ਫਰੀਦਕੋਟ: ਪਿਛਲੇ ਦਿਨੀਂ ਪੰਜਾਬ ਪੁਲਿਸ (Punjab Police) ‘ਚ ਕਾਂਸਟੇਬਲ (Constable) ਦੀਆ 4300 ਅਸਾਂਮੀਆਂ (Assamese) ਲਈ ਹੋਏ ਲਿਖਤੀ ਟੈਸਟ ਤੋਂ ਬਾਅਦ ਜਾਰੀ ਕਟ ਲਿਸਟ ਨੂੰ ਲੈਕੇ ਵਿਵਾਦ ਖੜਾ ਹੋ ਗਿਆ ਹੈ। ਜਿਸ ਤੋਂ ਬਾਅਦ ਇਸ ਲਿਸਟ ‘ਚ ਨਾਮ ਨਾ ਆਉਣ ਵਾਲੇ ਪ੍ਰਤੀਯੋਗਿਆ ਵੱਲੋਂ ਸ਼ਹਿਰ ‘ਚ ਰੋਸ ਮਾਰਚ ਕੱਢ ਸੜਕ ‘ਤੇ ਜਾਮ ਲਗਾ ਕੇ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗ ਕੀਤੀ ਕਿ ਓਪਨ ਟਰਾਇਲ ਜਰੀਏ ਭਰਤੀ ਪ੍ਰਕਿਰਿਆ ਕੀਤੀ ਜਾਵੇ। ਪ੍ਰਦਰਸ਼ਨਕਾਰੀਆ ਦਾ ਕਹਿਣਾ ਹੈ ਕਿ ਇਸ ਟੈਸਟ ਦੌਰਾਨ ਪਿਛੜੀਆਂ ਜਾਤੀਆਂ ਲਈ ਰਾਹਤ ਸੀ, ਪਰ ਫਿਰ ਵੀ ਕਈ ਲੋਕਾਂ ਦਾ ਨਾਮ ਇਸ ਲਿਸਟ ‘ਚ ਨਹੀ। ਉਨ੍ਹਾਂ ਇਲਜ਼ਾਮ ਲਗਾਏ ਕੇ ਭਰਤੀ ਲਈ ਰਿਸ਼ਵਤ ਲੈਕੇ ਅਗਲੀ ਪ੍ਰੀਕਿਰਿਆ ਲਈ ਪ੍ਰਤੀਯੋਗਿਆ ਦੀ ਚੋਣ ਕੀਤੀ ਗਈ ਹੈ।