ਨੌਜਵਾਨ ਨੂੰ ਪੈਟਰੋਲ ਪੰਪ 'ਤੇ ਘੇਰ ਕੇ ਬੁਰੀ ਤਰਾਂ ਕੁੱਟਿਆ, ਵਾਰਦਾਤ ਸੀਸੀਟੀਵੀ 'ਚ ਕੈਦ - fight at petrol pump ferozepur
🎬 Watch Now: Feature Video
ਬੀਤੇ ਦਿਨੀਂ ਆਰ ਐੱਸ ਡੀ ਕਾਲਜ ਦੇ ਬਾਹਰ ਚੱਲੀ ਗੋਲੀ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਗੋਲੀ ਨਾਲ ਫੱਟੜ ਹੋਏ ਸਰਪੰਚ ਦੇ ਮੁੰਡੇ ਅਤੇ ਹੋਰ ਸਾਥੀਆਂ ਨੇ ਗੋਲੀ ਚਲਾਣ ਵਾਲੇ ਦੇ ਰਿਸ਼ਤੇਦਾਰ ਦੇ ਪਿੱਛੇ ਕਾਰ ਲਾ ਕੇ ਪੈਟਰੋਲ ਪੰਪ 'ਤੇ ਬੁਰੀ ਤਰਾਂ ਕੁੱਟਿਆ ਤੇ ਫੱਟੜ ਹੋਏ ਨੂੰ ਛੱਡ ਕੇ ਕਾਰ ਭਜਾ ਕੇ ਲੈ ਗਏ। ਸਾਰੀ ਘਟਨਾ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜ਼ਖ਼ਮੀ ਹੋਏ ਸੁਖਚੈਨ ਸਿੰਘ ਨੇ ਦੱਸਿਆ ਕਿ ਉਸ ਨੂੰ ਕਾਲਜ ਬਾਹਰ ਹੋਈ ਲੜਾਈ ਬਾਰੇ ਕੁਝ ਵੀ ਪਤਾ ਨਹੀਂ ਸੀ ਕਿ ਕਿੱਥੇ ਲੜਾਈ ਹੋਈ ਹੈ। ਉਸ ਨੇ ਦੱਸਿਆ ਕਿ ਉਹ ਬੈਂਕ ਵਿੱਚੋਂ ਪੈਸੇ ਕੱਢਵਾ ਕੇ ਵਾਪਸ ਪਿੰਡਂ ਜਾ ਰਿਹਾ ਸੀ ਤੇ ਜਦੋਂ ਪੈਟਰੋਲ ਪੰਪ 'ਤੇ ਪੈਟਰੋਲ ਪਵਾਉਣ ਲਈ ਰੁਕਿਆ ਤਾਂ ਇੱਕ ਸਵਿਫਟ ਕਾਰ ਵਿੱਚੋ 5 ਤੋਂ 6 ਮੁੰਡੇ ਉੱਤਰੇ ਜਿਨ੍ਹਾਂ ਹੱਥ ਵਿਚ ਹਥਿਆਰ ਫ਼ੜੇ ਸਨ ਅਤੇ ਆਉਂਦਿਆਂ ਹੀ ਉਨ੍ਹਾ ਨੇ ਉਸ 'ਤੇ ਹਮਲਾ ਕਰ ਦਿੱਤਾ। ਦੂਜੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਦੀ ਗੱਲ ਕਰ ਰਹੀ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ਤੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।