ਚਿੱਤਰਕਾਰ ਕਿਉਂ ਹੋਏ ਸੀਐਮ ਚੰਨੀ ਤੇ ਟਰਾਂਸਪੋਰਟ ਮੰਤਰੀ ਤੋਂ ਨਿਰਾਸ਼? - Youngsters angry over not meeting CM Channy
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਰੈਲੀ ‘ਚ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਅਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ (Transport Minister of Punjab) ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਕੁਝ ਕਲਾਕਾਰ ਨੌਜਵਾਨ ਨਰਾਜ਼ ਨਜ਼ਰ ਆ ਰਹੇ ਹਨ। ਮੀਡੀਆ ਨੂੰ ਆਪਣੀ ਨਰਾਜ਼ਗੀ ਦੱਸਦੇ ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੱਲੇ ਤੋਂ ਪੈਸੇ ਖਰਚ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਸਵੀਰ ਪੇਂਟ ਕੀਤੀ ਸੀ, ਜੋ ਇਨ੍ਹਾਂ ਵੱਲੋਂ ਦੋਵਾਂ ਲੀਡਰਾਂ ਨੂੰ ਭੇਂਟ ਕੀਤੀ ਜਾਣੀ ਸੀ, ਜਿਸ ਲਈ ਉਹ ਇਸ ਰੈਲੀ ਵਿੱਚ ਪਹੁੰਚੇ ਸਨ, ਪਰ ਰੈਲੀ ਵਿੱਚ ਪਹੁੰਚੇ ਦੋਵਾਂ ਨੌਜਵਾਨਾਂ ਨੂੰ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨਾਲ ਮਿਲਣ ਤੱਕ ਨਹੀਂ ਦਿੱਤਾ ਗਿਆ।