ਪ੍ਰੇਮ ਸੰਬੰਧਾਂ ਨੂੰ ਲੈ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ - 23 ਸਾਲਾ ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
🎬 Watch Now: Feature Video
ਤਰਨਤਾਰਨ: ਪਿੰਡ ਰਾਜੋਕੇ ਦੇ 23 ਸਾਲਾ ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪ੍ਰਭਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਇਕ ਸੁਸਾਇਡ ਨੋਟ ਵੀ ਲਿਖਿਆ ਹੈ।ਇਸ ਮੌਕੇ ਮ੍ਰਿਤਕ ਦੇ ਪਿਤਾ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਭਜੀਤ ਸਿੰਘ ਕੁੱਝ ਮਹੀਨੇ ਤੋਂ ਆਪਣੇ ਮਾਮੇ ਕੋਲ ਫਿਰੋਜ਼ਪੁਰ ਰਹਿੰਦਾ ਸੀ। ਜਿੱਥੇ ਉਸਦੇ ਮਾਮੇ ਦੀ ਲੜਕੀ ਨਾਲ ਸੰਬੰਧ ਬਣ ਗਏ ਅਤੇ ਪ੍ਰਭਜੀਤ ਮਾਮੇ ਦੀ ਕੁੜੀ ਲੈ ਕੇ ਫਰਾਰ ਹੋ ਗਿਆ ਸੀ।ਮ੍ਰਿਤਕ ਦੇ ਪਿਤਾ ਨੇ ਦੱਸਿਆ ਇਸ ਦੇ ਮਾਮੇ ਨੇ ਸਾਡੇ ਸਾਰੇ ਪਰਿਵਾਰ ਉਤੇ ਪਰਚਾ ਕਰਵਾ ਦਿੱਤਾ ਸੀ ਅਤੇ ਲੜਕੇ ਨੇ ਝੂਠੇ ਪਰਚਿਆਂ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।