ਬਜ਼ੁਰਗਾਂ ਦੇ "ਆਪਣਾ ਘਰ" 'ਚ ਮਨਾਇਆ ਗਿਆ ਵਿਸ਼ਵ ਰੈੱਡ ਕਰਾਸ ਦਿਵਸ - ਵਿਸ਼ਵ ਰੈੱਡ ਕਰਾਸ ਦਿਵਸ
🎬 Watch Now: Feature Video
ਰੂਪਨਗਰ: ਵਿਸ਼ਵ ਰੈੱਡ ਕਰਾਸ ਦਿਵਸ ਦੇ ਮੌਕੇ ਅੱਜ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਰੂਪਨਗਰ ਵੱਲੋਂ ਸ਼ਾਖਾ ਦੇ ਚੇਅਰਪਰਸਨ-ਕਮ-ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੀ ਅਗਵਾਈ ਵਿੱਚ ਬਜ਼ੁਰਗਾਂ ਦੇ "ਆਪਣਾ ਘਰ" ਹਵੇਲੀ ਕਲਾਂ ਵਿਖੇ ਇੱਕ ਸਮਾਗਮ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ "ਆਪਣਾ ਘਰ" ਵਿੱਚ ਬਜ਼ੁਰਗਾਂ ਲਈ ਕੀਤੇ ਗਏ ਪ੍ਰਬੰਧ ਵੇਖੇ ਅਤੇ ਇਸ ਘਰ ਵਿੱਚ ਰਹਿ ਰਹੇ ਮਹਿਮਾਨ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਰੈਡ ਕਰਾਸ ਵੱਲੋਂ ਬਜ਼ੁਰਗਾਂ ਨੂੰ ਵੱਡੀ ਮਾਤਰਾ ਵਿੱਚ ਰਾਸ਼ਨ ਸਮੱਗਰੀ ਅਤੇ ਫਰੂਟ ਭੇਟ ਕੀਤੇ। ਉਨ੍ਹਾ ਕਿਹਾ ਕਿ ਬਜ਼ੁਰਗਾਂ ਦੇ "ਆਪਣਾ ਘਰ" ਦੇ ਪ੍ਰਬੰਧਕ ਵੀ ਰੈਡ ਕਰਾਸ ਦੇ ਬਾਨੀ ਦੀ ਵਿਚਾਰਧਾਰਾ ਉੱਤੇ ਚਲਦੇ ਹੋਏ ਬਜ਼ੁਰਗਾਂ ਦੀ ਸੇਵਾ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ ਜਿਸ ਲਈ ਇਹ ਟਰੱਸਟ ਵਧਾਈ ਦਾ ਪਾਤਰ ਹੈ।