World Bicycle Day: ਸਾਈਕਲ 'ਤੇ ਪੁਲਿਸ ਨੇ ਸ਼ਹਿਰ 'ਚ ਕੀਤੀ ਗਸ਼ਤ - ਵਿਸ਼ਵ ਬਾਈਸਾਇਕਲ ਦਿਵਸ
🎬 Watch Now: Feature Video
ਜਲੰਧਰ: ਪੰਜਾਬ ਪੁਲਿਸ ਵਲੋਂ ਜਲੰਧਰ 'ਚ ਵਿਸ਼ਵ ਬਾਈਸਾਇਕਲ ਦਿਵਸ(World Bicycle Day) ਮਨਾਇਆ ਗਿਆ। ਇਸ ਮੌਕੇ ਪੁਲਿਸ ਵਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸਾਈਕਲ ਮਾਰਚ ਵੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਗੁਰਮੇਜ ਸਿੰਘ ਨੇ ਦੱਸਿਆ ਕਿ ਯੂ ਐੱਨ ਵਲੋਂ ਤਿੰਨ ਜੂਨ ਨੂੰ ਵਿਸ਼ਵ ਬਾਈਸਾਇਕਲ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ਜਿਸ ਦੇ ਤਹਿਤ ਪੁਲਿਸ ਵਲੋਂ ਇਹ ਦਿਨ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਇਕਲ 'ਤੇ ਗਸ਼ਤ ਕਰਨ ਨਾਲ ਜਿਥੇ ਤੇਲ ਦੀ ਬਚਤ ਹੋਵੇਗੀ ਉਥੇ ਹੀ ਪ੍ਰਦੂਸ਼ਣ ਵੀ ਗੱਟ ਹੋਵੇਗਾ। ਉਨ੍ਹਾਂ ਕਿਹਾ ਕਿ ਤੰਦਰੁਸਤ ਸ਼ਰੀਰ ਲਈ ਸਾਇਕਲ ਰੋਜ਼ਾਨਾ ਚਲਾਉਣਾ ਚਾਹੀਦਾ ਹੈ।