ਚੰਨੀ ਨੂੰ ਮਿਲਣ ਲਈ 6 ਘੰਟੇ ਬੈਠੀਆਂ ਰਹੀਆਂ ਵਿਧਵਾ ਔਰਤਾਂ, ਨਹੀਂ ਹੋਈ ਸੁਣਵਾਈ - ਵਿਧਵਾਂ ਔਰਤਾਂ ਦਾ ਵਫ਼ਦ
🎬 Watch Now: Feature Video
ਅੰਮ੍ਰਿਤਸਰ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਬਿਆਸ ਫੇਰੀ ਮੌਕੇ ਲੀਡਰ ਚਾਹੇ ਉਹਨਾਂ ਦੇ ਗ੍ਰਾਂਟ ਦੇਣ ਦੇ ਐਲਾਨ ਨੂੰ ਲੈ ਕੇ ਖੁਸ਼ ਦਿਖਾਈ ਦਿੱਤੇ। ਪਰ ਉੱਥੇ ਹੀ ਦੂਜੇ ਪਾਸੇ ਇੱਕ ਵਿਧਵਾਂ ਔਰਤਾਂ ਦਾ ਵਫ਼ਦ ਜਿਸਦੇ ਵਿੱਚ ਤਕਰੀਬਨ 6 ਔਰਤਾਂ ਸ਼ਾਮਲ ਸਨ, ਆਪਣੀ ਮੁੱਖ ਮੰਤਰੀ ਨਾਲ ਮੁਲਾਕਾਤ ਨਾ ਹੋਣ ਕਰਕੇ ਪੱਤਰਕਾਰਾਂ ਅੱਗੇ ਆਪਣੀ ਦੁੱਖ ਭਰੀ ਜ਼ਿੰਦਗੀ ਦਾ ਦਰਦ ਸੁਣਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਲਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਸਵੇਰ ਤੋਂ ਮੁੱਖ ਮੰਤਰੀ ਨੂੰ ਮਿਲਣ ਦੀ ਆਸ ਲੈ ਕੇ ਇੱਥੇ ਆਏ ਸੀ। ਪਰ ਸਾਨੂੰ ਮੁੱਖ ਮੰਤਰੀ ਨਾਲ ਨਹੀਂ ਮਿਲਣ ਦਿੱਤਾ ਗਿਆ। ਉਹਨਾਂ ਕਿਹਾ ਕਿ ਸਾਡੀ ਕੀਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਜਿਸ ਕਰਕੇ ਅਸੀਂ ਧੱਕੇ ਖਾ-ਖਾ ਕੇ ਥੱਕ ਚੁੱਕੇ ਹਾਂ।