ਮਹਿਲਾ ਨੇ ਸਿਵਲ ਹਸਪਤਾਲ ‘ਤੇ ਕਿਉਂ ਖੜ੍ਹੇ ਕੀਤੇ ਇਹ ਵੱਡੇ ਸਵਾਲ ? - ਹਸਪਤਾਲ ਵਿਚ ਗੇੜੇ ਲਗਾਉਣ ਤੋਂ ਬਾਅਦ ਵੀ ਮੈਡੀਕਲ ਨਹੀਂ ਕੀਤਾ
🎬 Watch Now: Feature Video
ਜਲੰਧਰ: ਸੂਬੇ ਦੇ ਸਿਵਲ ਅਕਸਰ ਹੀ ਕਿਸੇ ਨਾ ਕਿਸੇ ਆਪਣੇ ਕੰਮ ਨੂੰ ਲੈਕੇ ਵਿਵਾਦਾਂ ਵਿੱਚ ਰਹਿੰਦੇ ਹਨ। ਸਿਵਲ ਹਸਪਤਾਲ ਦੇ ਹਾਲਾਤ ਇਸ ਤਰ੍ਹਾਂ ਹੋ ਗਏ ਨੇ ਕਿ ਆਮ ਇਨਸਾਨ ਜੇਕਰ ਆਪਣਾ ਕੋਈ ਨਿੱਜੀ ਕੰਮ ਕਰਵਾਉਣ ਜਾਂਦਾ ਹੈ ਤੇ ਉਸ ਦੇ ਕੁਝ ਸਰਕਾਰੀ ਦਫ਼ਤਰਾਂ ਵਾਂਗ ਗੇੜੇ ਲਗਵਾਏ ਜਾਂਦੇ ਹਨ ਅਤੇ ਕੋਈ ਵੀ ਸੁਣਵਾਈ ਨਹੀਂ ਹੁੰਦੀ। ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਰਹਿਣ ਵਾਲੀ ਸੀਤਾ ਦੇਵੀ ਦੇ ਨਾਲ ਦੇਖਣ ਨੂੰ ਮਿਲਿਆ ਜਿੱਥੇ ਕਿ ਉਸ ਨੇ ਆਪਣੀ ਨੌਕਰੀ ਜੁਆਇਨ ਕਰਨ ਨੂੰ ਲੈ ਕੇ ਜਲੰਧਰ ਦੇ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੇ ਨੌਕਰੀ ਤੇ ਲੱਗਣਾ ਸੀ ਜਿਸ ਨੂੰ ਲਗਾਤਾਰ ਦੋ ਤਿੰਨ ਦਿਨਾਂ ਤੋਂ ਹਸਪਤਾਲ ਵਿਚ ਗੇੜੇ ਲਗਾਉਣ ਤੋਂ ਬਾਅਦ ਵੀ ਉਸ ਦਾ ਮੈਡੀਕਲ ਨਹੀਂ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਵਿਧਾਇਕ ਸੁਸ਼ੀਲ ਰਿੰਕੂ ਨੇ ਖੁਦ ਆ ਕੇ ਉਸ ਲੜਕੀ ਦਾ ਮੈਡੀਕਲ ਕਰਵਾਇਆ। ਵਿਧਾਇਕ ਦੇ ਦਖਲ ਦੇਣ ਤੋਂ ਬਾਅਦ ਹਸਪਤਾਲ ਵੱਲੋਂ ਪੀੜਤ ਮਹਿਲਾ ਦਾ ਕੰਮ ਕੀਤਾ ਗਿਆ।