ਓਲੰਪਿਕ ‘ਚ ਸਿਰਜੇ ਇਤਿਹਾਸ ‘ਤੇ ਕੀ ਬੋਲੇ ਹਾਕੀ ਟੀਮ ਦੇ ਵਾਈਸ ਕਪਤਾਨ ? - Olympics
🎬 Watch Now: Feature Video
ਚੰਡੀਗੜ੍ਹ: ਭਾਰਤੀ ਹਾਕੀ ਟੀਮ (Indian hockey team) ਵੱਲੋਂ ਓਲੰਪਿਕਸ (Olympics) ਵਿੱਚ ਸਿਰਜੇ ਇਤਿਹਾਸ ਦੇ ਚਰਚੇ ਪੂਰੀ ਦੁਨੀਆ ਦੇ ਵਿੱਚ ਹੋ ਰਹੇ ਹਨ। ਭਾਰਤੀ ਹਾਕੀ ਟੀਮ ਦੇ ਵਾਈਸ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਖਾਸ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦੌਰਾਨ ਹਰਮਨਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੇ ਟੋਕਿਓ (Tokyo) ਜਾਣ ਤੋਂ ਪਹਿਲਾਂ ਬੰਗਲੌਰ ਦੇ ਵਿੱਚ ਸਖ਼ਤ ਮਿਹਨਤ ਕੀਤੀ ਸੀ ਜਿਸ ਦੀ ਬਦੋਲਤ ਉਹ ਆਪਣੇ ਦੇਸ਼ ਲਈ ਮੈਡਲ ਲੈ ਕੇ ਆਏ ਹਨ। ਭਾਰਤ ਦੀ ਜਿੱਤ ਤੇ ਬੋਲਦਿਆਂ ਉਨ੍ਹਾਂ ਕਿ ਭਾਰਤ ਲਈ ਜਿੱਤ ਦੇ ਪਲ ਹਰ ਇੱਕ ਨੂੰ ਭਾਵੁਕ ਕਰ ਦੇਣ ਵਾਲੇ ਸਨ। ਉਨ੍ਹਾਂ ਕਿਹਾ ਕਿ ਆਉਣ ਵਾਲੀ ਹਾਕੀ ਖੇਡਾਂ ਦੇ ਲਈ ਉਹ ਹੋਰ ਸਖ਼ਤ ਮਿਹਨਤ ਕਰਨਗੇ ਤਾਂ ਕਿ ਉਹ ਦੇਸ਼ ਦਾ ਨਾਮ ਹੋਰ ਰੌਸ਼ਨ ਕਰ ਸਕਣ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਜੋ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਉਹ ਚੰਗਾ ਉਪਰਾਲਾ ਹੈ ਕਿਉਂਕਿ ਇਸ ਨਾਲ ਖਿਡਾਰੀ ਖੇਡਾਂ ਵੱਲ ਪ੍ਰੇਰਿਤ ਹੁੰਦੇ ਹਨ।