ਜਲ ਸਪਲਾਈ ਮੁਲਾਜ਼ਮਾਂ ਨੇ ਘੇਰਿਆ ਰਜੀਆ ਸੁਲਤਾਨਾ ਦਾ ਘਰ - Employees removed without notice
🎬 Watch Now: Feature Video

ਮਲੇਰਕੋਟਲਾ: ਮੁਲਾਜ਼ਮਾਂ ਵੱਲੋਂ ਅੰਦੋਲਨ (Employee's protest) ਕੀਤੇ ਜਾ ਰਹੀ ਹਨ, ਇਸੇ ਦੌਰਾਨ ਮਲੇਰਕੋਟਲਾ ਵਿਖੇ ਵਾਟਰ ਸਪਲਾਈ ਦੇ ਕੱਚੇ ਮੁਲਾਜਮਾਂ ਨੇ ਸਬੰਧਤ ਮੰਤਰੀ ਰਜ਼ੀਆ ਸੁਲਤਾਨਾ (Gherao of Rajia Sultana) ਦੇ ਘਰ ਨੂੰ ਜਾਂਦਾ ਰਾਹ ਰੋਕਿਆ ਹੋਇਆ (Water supply employees gheraoed Rajia Sultana residence) ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਦੱਸ ਤੋਂ ਬਾਰਾਂ ਸਾਲ ਤਕ ਇਨ੍ਹਾਂ ਨੂੰ ਸਮਾਂ ਹੋ ਗਿਆ ਇਹ ਸਭ ਕੰਮ ਕਰਦੇ ਹਨ ਪਰ ਪੰਚਾਇਤਾਂ ਇਨ੍ਹਾਂ ਨੂੰ ਬਿਨਾਂ ਨੋਟਿਸ ਹਟਾ ਦਿੰਦੀਆਂ ਹਨ (Employees removed without notice) । ਇਸ ਤੋਂ ਇਲਾਵਾ ਉਨ੍ਹਾਂ ਨੂੰ ਨਿਗੁਣਾ ਜਿਹਾ ਮਾਣਭੱਤਾ ਦੋ ਤੋਂ ਪੰਜ ਹਜ਼ਾਰ ਰੁਪਏ ਮਹੀਨਾ ਵਾਰ ਹੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜਲ ਸਪਲਾਈ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੂੰ ਕਈ ਵਾਰ ਮਿਲ ਚੁੱਕੇ ਹਨ, ਤੇ ਉਨ੍ਹਾਂ ਨੇ ਛੇਤੀ ਹੱਲ ਦਾ ਭਰੋਸਾ ਵੀ ਦਿਵਾਇਆ ਪਰ ਅਜੇ ਤੱਕ ਕੁਝ ਨਹੀਂ ਹੋਇਆ।