ਜ਼ਲ੍ਹਿਆਂਵਾਲਾ ਬਾਗ਼ ਵੇਖਣ ਲਈ ਹੁਣ ਨਹੀਂ ਲੱਗੇਗੀ ਟਿਕਟ ! - ਜ਼ਲ੍ਹਿਆਂਵਾਲਾ ਬਾਗ਼ ਵੇਖਣ ਲਈ ਕਿਸੇ ਕਿਸਮ ਦੀ ਟਿਕਟ ਨਹੀਂ
🎬 Watch Now: Feature Video
ਅੰਮ੍ਰਿਤਸਰ: ਵੀਰਵਾਰ ਨੂੰ ਜਲਿਆਂਵਾਲਾ ਬਾਗ ਦਾ ਦੌਰਾ ਕਰਨ ਪਹੁੰਚੇ ਸਾਂਸਦ ਸ਼ਵੇਤ ਮਲਿਕ ਨੇ ਕਿਹਾ ਕਿ ਜ਼ਲ੍ਹਿਆਂਵਾਲਾ ਬਾਗ਼ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਬਣੇ ਸਮਾਰਕ ਨੂੰ ਜਲਦ ਹੀ ਦੇਸ਼ ਵਾਸੀਆਂ ਲਈ ਖੋਲ੍ਹਿਆ ਜਾ ਰਿਹਾ ਹੈ, ਜਿਸ ਵਿੱਚ ਸ਼ਹੀਦਾਂ ਦੇ ਬੁੱਤ ਅਤੇ ਸ਼ਹਾਦਤ ਨੂੰ ਸਮਰਪਿਤ ਯਾਦਗਾਰ ਚਿੰਨ ਦੀਵਾਰਾਂ ਉਪਰ ਅੰਕਿਤ ਕੀਤੇ ਗਏ ਹਨ। ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਮਲਿਕ ਨੇ ਕਿਹਾ ਕਿ ਇਹ ਕੋਈ ਸਿਆਸੀ ਦੌਰਾਨ ਨਹੀਂ ਹੈ। ਉਨ੍ਹਾਂ ਐਲਾਨ ਕੀਤਾ ਕਿ ਜ਼ਲ੍ਹਿਆਂਵਾਲਾ ਬਾਗ਼ ਵੇਖਣ ਲਈ ਕਿਸੇ ਕਿਸਮ ਦੀ ਟਿਕਟ ਨਹੀਂ ਲੱਗੇਗੀ, ਇਹ ਦੇਸ਼ ਵਾਸੀਆਂ ਦੇ ਵੇਖਣ ਲਈ ਬਿਲਕੁਲ ਮੁਫ਼ਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਥਾਨ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਖੁਲੇਗਾ।