ਵਿਰਸਾ ਸਿੰਘ ਵਲਟੋਹਾ ਤੇ ਐਸਐਚਓ ਵਿਚਾਲੇ ਹੋਈ ਬਹਿਸ, ਦੇਖੋ ਵੀਡੀਓ...
🎬 Watch Now: Feature Video
ਤਰਨਤਾਰਨ: 14 ਫਰਵਰੀ ਨੂੰ ਸੂਬੇ ਭਰ ’ਚ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ ਤੇ ਵਿਰੋਧੀਆਂ ਪਾਰਟੀਆਂ ਵੱਲੋਂ ਨਗਰ ਨਿਗਮ ਚੋਣਾਂ ਦੌਰਾਨ ਸੱਤਾ ਧਿਰਾ ਪਾਰਟੀ ਕਾਂਗਰਸ ’ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਕਾਂਗਰਸ ਚੋਣਾਂ ’ਚ ਧੱਕੇਸ਼ਾਹੀ ਕਰ ਰਹੀ ਹੈ ਤੇ ਪੁਲਿਸ ਵੀ ਉਨ੍ਹਾਂ ਦਾ ਸਾਥ ਦੇ ਰਹੀ ਹੈ। ਤਾਜ਼ਾ ਮਾਮਲਾ ਕਸਬਾ ਭਿੱਖੀਵਿੰਡ ਦਾ ਹੈ ਜਿੱਥੇ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਤੇ ਐਸਐਚਓ ਭਿੱਖੀਵਿੰਡ ਸਰਬਜੀਤ ਸਿੰਘ ਵਿਚਾਲੇ ਬਹਿਸ ਹੋ ਗਈ। ਜਿਸ ਦੀ ਕੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਵੀਡੀਓ ’ਚ ਵਿਰਸਾ ਸਿੰਘ ਵਲਟੋਲਾ ਜਿਥੇ ਐਸਐਚਓ ’ਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾ ਰਹੇ ਹਨ, ਉਥੇ ਹੀ ਉਸ ਨੂੰ ਹਾਈਕੋਰਟ ਜਾਣ ਦੀ ਵੀ ਗੱਲ ਕਹਿ ਰਹੇ ਹਨ। ਤੁਸੀਂ ਵੀਡੀਓ ਖੁਦ ਦੇਖ ਸਕਦੇ ਹੋ....।