ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਦੀ ਟੀਮ ਬਣਾਈ ਬੰਦੀ - ਡੀਐਸਪੀ ਤਪਾ ਰਵਿੰਦਰ ਸਿੰਘ ਰੰਧਾਵਾ
🎬 Watch Now: Feature Video
ਭਦੌੜ: ਪਿੰਡ ਪੱਤੀ ਦੀਪ ਸਿੰਘ ਵਿੱਚ ਛਾਪਾ ਮਾਰਨ ਗਈ ਬਿਜਲੀ ਵਿਭਾਗ ਦੀ ਟੀਮ ਨੂੰ ਪਿੰਡ ਵਾਸੀਆਂ ਨੇ ਬੰਦੀ ਬਣਾ ਲਿਆ ਅਤੇ ਧਰਨਾ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਨੇ ਬਿਜਲੀ ਵਿਭਾਗ 'ਤੇ ਨਜਾਇਜ਼ ਤੌਰ 'ਤੇ ਚੋਰੀ ਦੇ ਇਲਜ਼ਾਮ ਲਗਾਕੇ ਮੀਟਰ ਕੱਟਣ ਦੇ ਇਲਜ਼ਾਮ ਲਗਾਏ ਹਨ। ਇਸ ਬਾਰੇ ਐਸਡੀਓ ਮਲਕੀਤ ਸਿੰਘ ਨੇ ਕਿਹਾ ਕਿ ਬਿਜਲੀ ਚੋਰੀ ਦੀ ਸ਼ਿਕਾਇਤ ਆਈ ਸੀ ਤੇ ਉਸ 'ਤੇ ਕਾਰਵਾਈ ਕੀਤੀ ਗਈ। ਇਸ ਸਾਰੇ ਮਾਮਲੇ ਵਿੱਚ ਡੀਐਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਨੇ ਦੋਵਾਂ ਧਿਰਾਂ ਨੂੰ ਬੈਠ ਕੇ ਮਸਲਾ ਸੁਲਝਾਉਣ ਲਈ ਮਨਾ ਲਿਆ ਅਤੇ ਬੰਦੀ ਬਣਾਏ ਬਿਜਲੀ ਅਧਿਕਾਰੀਆਂ ਨੂੰ ਰਿਹਾਅ ਕਰਵਾਇਆ।