ਖੇਤੀ ਕਾਨੂੰਨਾਂ ਦੇ ਰੋਸ 'ਚ ਪਿੰਡ ਵਾਸੀਆਂ ਨੇ ਜੀਓ ਕੰਪਨੀ ਦੇ ਟਾਵਰ ਦਾ ਕੱਟਿਆ ਬਿਜਲੀ ਕੁਨੈਕਸ਼ਨ - jio Company's tower
🎬 Watch Now: Feature Video
ਸੰਗਰੂਰ: ਕਿਸਾਨ ਵਿਰੋਧੀ ਕਾਨੂੰਨਾਂ ਦੇ ਰੋਸ ਵਜੋਂ ਜ਼ਿਲ੍ਹਾ ਸੰਗਰੂਰ ਦੇ ਹਲਕੇ ਅਮਰਗੜ੍ਹ ਦੇ ਪਿੰਡ ਜਾਗੋਵਾਲ ਵਾਸੀਆਂ ਨੇ ਜੀਓ ਕੰਪਨੀ ਦੇ ਟਾਵਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਪਿੰਡ ਜਾਗੋਵਾਲ ਵਿਖੇ ਹਰਮਿੰਦਰ ਸਿੰਘ ਦੀ ਅਗਵਾਈ ਵਿੱਚ ਇਕੱਠੇ ਹੋਏ ਨੌਜਵਾਨਾਂ ਨੇ ਰਿਲਾਇੰਸ ਜੀਓ ਦੇ ਟਾਵਰ ਦਾ ਬਿਜਲੀ ਕੁਨੈਕਸ਼ਨ ਕੱਟਦਿਆਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਰਮਿੰਦਰ ਸਿੰਘ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਚਾਰੇ ਪਾਸਿਆਂ ਤੋਂ ਨਾਕੇਬੰਦੀ ਕੀਤੀ ਜਾਣੀ ਅਤਿ ਜ਼ਰੂਰੀ ਹੈ। ਇਹ ਵੀ ਕਿਹਾ ਕਿ ਯੂਨੀਅਨ ਵੱਲੋਂ ਕੱਟੇ ਗਏ ਇਸ ਕੰਪਨੀ ਦੇ ਕੁਨੈਕਸ਼ਨ ਨੂੰ ਜੇਕਰ ਕੋਈ ਵਿਅਕਤੀ ਜਾਂ ਮੁਲਾਜ਼ਮ ਜੋੜਨ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਉਸ ਦੇ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰਾਂਗੇ।