ਪਠਨਾਕੋਟ ’ਚ ਜਾਅਲੀ ਫਾਇਨਾਂਸ ਕੰਪਨੀ ਦੀ ਠੱਗੀ ਦਾ ਸ਼ਿਕਾਰ ਹੋਏ ਲੋਕ - ਪਠਨਾਕੋਟ
🎬 Watch Now: Feature Video
ਪਠਾਨਕੋਟ: ਠੱਗ ਲੋਕਾਂ ਵੱਲੋਂ ਆਮ ਲੋਕਾਂ ਨੂੰ ਠੱਗਣ ਦੇ ਨਵੇਂ ਨਵੇਂ ਢੰਗ ਤਰੀਕੇ ਵਰਤੇ ਜਾ ਰਹੇ ਹਨ। ਇਸੇ ਕੜੀ ਦੇ ਤਹਿਤ ਪਠਾਨਕੋਟ ਵਿਚ ਕਰੀਬ 76 ਲੋਕੀਂ ਇਸ ਠੱਗੀ ਦਾ ਸ਼ਿਕਾਰ ਹੋਏ। ਮਾਮਲਾ ਇਹ ਹੈ ਕਿ ਸ਼ਹਿਰ ’ਚ ਇਕ ਫਾਇਨਾਂਸ ਕੰਪਨੀ ਨੇ ਲੋਨ ਦੇਣ ਦੇ ਨਾਮ ’ਤੇ ਲੋਕਾਂ ਨੂੰ ਪੰਜ ਪੰਜ ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ। ਫ਼ਾਇਨਾਸ ਕੰਪਨੀ ਨੇ ਭਰੋਸਾ ਦਿੱਤਾ ਕਿ ਪੈਸੇ ਜਮ੍ਹਾ ਕਰਵਾਉਣ ਉਪਰੰਤ ਹੀ ਲੋਨ ਪਾਸ ਹੋ ਜਾਵੇਗਾ। ਕੰਪਨੀ ਮਾਲਕਾਂ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਲੋਕਾਂ ਨੇ ਵੀ ਪੰਜ ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ, ਪਰ ਜਿਵੇਂ ਹੀ ਲੋਕਾਂ ਨੇ ਪੈਸੇ ਜਮ੍ਹਾ ਕਰਵਾਏ ਕੁਝ ਦਿਨਾਂ ਮਗਰੋਂ ਕੰਪਨੀ ਵਾਲੇ ਫ਼ਰਾਰ ਹੋ ਗਏ। ਜਿਸਦੇ ਚਲਦੇ ਬੀਤ੍ਹੇ ਦਿਨ ਲੋਕਾਂ ਨੇ ਇਕੱਠੇ ਹੋ ਪਠਾਨਕੋਟ ਦੇ ਸੈਲੀ ਰੋਡ ਵਿਖੇ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਇਸ ਤਰ੍ਹਾਂ ਦੀਆ ਜਾਅਲੀ ਕੰਪਨੀਆਂ ’ਤੇ ਪ੍ਰਸ਼ਾਸਨ ਕਾਰਵਾਈ ਕਰੇ।