ਕਿਸਾਨਾਂ ਦੇ ਸਮਰਥਨ ਵਿੱਚ ਸੜਕਾਂ 'ਤੇ ਕੱਢਿਆ ਗਿਆ ਵ੍ਹੀਕਲ ਮਾਰਚ - Vehicle march
🎬 Watch Now: Feature Video
ਜਲੰਧਰ: ਕਿਸਾਨਾਂ ਦੇ ਅੰਦੋਲਨ ਵਿੱਚ ਹਰ ਵਰਗ ਦੇ ਲੋਕ ਉਨ੍ਹਾਂ ਦਾ ਸਾਥ ਦੇ ਰਹੇ ਹਨ। ਪਿੰਡਾਂ ਦੇ ਵਿੱਚੋਂ ਲੋਕਾਂ ਦਾ ਬੰਦ ਦੇ ਸਮਰਥਨ ਵਿੱਚ ਕਾਫੀ ਸਾਥ ਦੇਖਣ ਨੂੰ ਮਿਲਿਆ। ਸਹਿਕਾਰੀ ਕਰਮਚਾਰੀ ਯੂਨੀਅਨ ਨੇ ਪਿੰਡਾਂ ਦੇ ਵਿੱਚੋਂ ਟਰੈਕਟਰ ਲਿਆ ਕੇ ਜਲੰਧਰ ਦੇ ਯਾਦਗਾਰ ਹਾਲ ਤੋਂ ਲੈ ਕੇ ਜਲੰਧਰ ਡੀਸੀ ਦਫਤਰ ਤੱਕ ਟਰੈਕਟਰਾਂ ਦੇ ਨਾਲ ਰੈਲੀ ਕੱਢੀ ਅਤੇ ਸੜਕਾਂ ਉੱਤੇ ਬੈਠ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਦਿੱਲੀ ਵਿੱਚ ਜੋ ਕਿਸਾਨ ਵੀਰ ਆਪਣੇ ਹੱਕਾਂ ਦੀ ਲੜਾਈ ਲੜ੍ਹ ਰਹੇ ਹਨ ਉਨ੍ਹਾਂ ਦੀ ਹਰ ਲੋੜ ਦੀ ਚੀਜ਼ ਨੂੰ ਸਮੇਂ ਸਮੇਂ 'ਤੇ ਭਿਜਵਾਈ ਜਾ ਰਹੀ ਹੈ।