ਸਬਜ਼ੀਆਂ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ, ਲੋਕ ਹੋਏ ਪਰੇਸ਼ਾਨ - vegetables price rise in punjab
🎬 Watch Now: Feature Video
ਦਿਨੋਂ ਦਿਨ ਸਬਜ਼ੀਆਂ ਦੇ ਮੁੱਲ ਨਾਲ ਜਿੱਥੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਉਨ੍ਹਾਂ 'ਚ ਨਿਰਾਸ਼ਾ ਵੀ ਦੇਖਣ ਨੂੰ ਮਿਲ ਰਹੀ ਹੈ। ਰੋਜ਼ਾਨਾਂ ਜ਼ਿੰਦਗੀ 'ਚ ਖਾਣ ਵਾਲੀਆਂ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ ਅਤੇ ਲੋਕਾਂ ਵੱਲੋਂ ਰਸੋਈ ਘਰਾਂ 'ਚ ਸਬਜ਼ੀਆਂ ਦੀ ਵਰਤੋਂ ਵੀ ਘੱਟ ਗਈ ਹੈ। ਈਟੀਵੀ ਭਾਰਤ ਵੱਲੋਂ ਮੁਹਾਲੀ ਦੀ ਮੰਡੀ 'ਚ ਜਾ ਜਦੋਂ ਸਬਜ਼ੀਆਂ ਸੰਬੰਧੀ ਲੋਕਾਂ ਅਤੇ ਦੁਕਾਨਦਾਰਾਂ ਨਾਲ ਗੱਲ ਕੀਤੀ ਗਈ ਤਾਂ ਪਤਾ ਲੱਗਾ ਕਿ ਪਿਆਜ਼ ਸਭ ਤੋਂ ਮਹਿੰਗਾ ਵਿਕ ਰਿਹਾ ਹੈ। ਦੁਕਾਨਦਾਰਾਂ ਨੇ ਪਿਆਜ਼ ਦੇ ਮਹਿੰਗੇ ਹੋਣ ਦਾ ਕਾਰਨ ਪਿਆਜ਼ ਦੀ ਉਪਜ 'ਚ ਆ ਰਹੀ ਗਿਰਾਵਟ ਦੱਸਿਆ।