ਫ਼ਾਜ਼ਿਲਕਾ 'ਚ ਵਾਲਮੀਕਿ ਸਮਾਜ ਨੇ ਹਾਥਰਸ ਜਬਰ ਜਨਾਹ ਦੇ ਦੋਸ਼ੀਆਂ ਨੂੰ ਹਫਤੇ ਵਿੱਚ ਫ਼ਾਂਸੀ ਦੇਣ ਦੀ ਕੀਤੀ ਮੰਗ - ਹਾਥਰਸ ਵਿੱਚ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ
🎬 Watch Now: Feature Video
ਫ਼ਾਜ਼ਿਲਕਾ: ਹਾਥਰਸ ਵਿੱਚ ਹੋਏ ਗੈਂਗਰੇਪ ਮਾਮਲੇ ਵਿੱਚ ਦਲਿਤ ਸਮਾਜ ਵੱਲੋਂ ਫ਼ਾਜ਼ਿਲਕਾ ਨੂੰ ਬੰਦ ਰੱਖ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਵਾਲਮੀਕਿ ਸਮਾਜ ਦੇ ਨੇਤਾਵਾਂ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੇ ਨਿਰਭਯਾ ਕਾਂਡ ਦੇ ਆਰੋਪੀਆਂ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਗਈ ਸੀ ਉਸੇ ਤਰ੍ਹਾਂ ਇਨ੍ਹਾਂ ਆਰੋਪੀਆਂ ਨੂੰ ਵੀ ਫ਼ਾਂਸੀ ਦੀ ਸਜ਼ਾ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਯੂ.ਪੀ ਦੇ ਹਾਥਰਸ ਦੇ ਡੀ.ਐਮ ਨੂੰ ਵੀ ਲਾਪਰਵਾਹੀ ਵਰਤਣ ਦੇ ਇਲਜ਼ਾਮ ਵਿੱਚ ਸਸਪੇਂਡ ਕੀਤਾ ਜਾਵੇ।