ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ - ਅਦਾਲਤ 'ਚ ਪੇਸ਼
🎬 Watch Now: Feature Video
ਅੰਮ੍ਰਿਤਸਰ: ਪੁਲਿਸ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਉਕਤ ਬਦਮਾਸ਼ਾਂ ਵਲੋਂ ਕੁਝ ਦਿਨ ਪਹਿਲਾਂ ਵਪਾਰੀ ਕੋਲੋਂ ਹਥਿਆਰ ਦੀ ਨੋਕ 'ਤੇ ਸਾਢੇ ਚਾਰ ਲੱਖ ਦੀ ਨਕਦੀ ਲੁੱਟੀ ਸੀ। ਪੁਲਿਸ ਵਲੋਂ ਉਕਤ ਦੋ ਬਦਮਾਸ਼ਾਂ ਕੋਲੋਂ 42 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਕਿ ਇਸ ਚੋਰੀ 'ਚ ਛੇ ਨੌਜਵਾਨ ਸ਼ਾਮਲ ਸੀ, ਜਿਨ੍ਹਾਂ 'ਚ ਇਕ ਨੌਜਵਾਨ ਉਕਤ ਵਪਾਰੀ ਦੀ ਦੁਕਾਨ 'ਤੇ ਪਹਿਲਾਂ ਕੰਮ ਕਰਦਾ ਸੀ। ਪੁਲਿਸ ਦਾ ਕਹਿਣਾ ਕਿ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਹੋਰ ਬਰਾਮਦਗੀ ਕੀਤੀ ਜਾ ਸਕੇ।