ਫ਼ਰੀਦਕੋਟ 'ਚੋਂ ਮਿਲੀਆਂ ਦੋ ਲਾਵਾਰਸ ਲਾਸ਼ਾਂ

By

Published : Mar 3, 2020, 12:56 AM IST

thumbnail
ਫ਼ਰੀਦਕੋਟ ਦੇ ਤਲਵੰਡੀ ਰੋਡ ਉਪਰ ਬਣੇ ਸਰਹੰਦ ਨਹਿਰ ਦੇ ਪੁੱਲ ਦੇ ਹੇਠਾਂ ਦੋ ਲਾਵਾਰਸ ਲਾਸ਼ਾਂ ਮਿਲਣ 'ਤੇ ਸ਼ਹਿਰ ਵਿੱਚ ਸਨਸਨੀ ਫ਼ੈਲ ਗਈ ਹੈ। ਜਾਣਕਾਰੀ ਮੁਤਾਬਕ ਪਿੱਛੇ ਤੋਂ ਪਾਣੀ ਵਿੱਚ ਵਹਿ ਕੇ ਆਈ ਇੱਕ ਮਰਦ ਅਤੇ ਇੱਕ ਔਰਤ ਦੀ ਲਾਸ਼ ਤਲਵੰਡੀ ਰੋਡ ਉੱਤੇ ਬਣੇ ਪੁੱਲ ਦੇ ਹੇਠਾਂ ਨਹਿਰ ਵਿੱਚ ਲੱਗੇ ਬੂਟਿਆਂ ਵਿੱਚ ਆ ਫੱਸ ਗਈਆਂ। ਜਦ ਲੋਕਾਂ ਦੀ ਨਜ਼ਰ ਉਨ੍ਹਾਂ ਉੱਤੇ ਪਈ ਤਾਂ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ। ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਦੇ ਵਲੰਟੀਅਰਾਂ ਵੱਲੋਂ ਇਨ੍ਹਾਂ ਲਾਸ਼ਾਂ ਨੂੰ ਕਾਫ਼ੀ ਮਸ਼ੱਕਤ ਦੇ ਨਾਲ ਬਾਹਰ ਕੱਢਿਆ। ਹਾਲੇ ਇਹ ਕਹਿਣਾ ਮੁਸ਼ਕਲ ਹੈ ਕਿ ਮਾਮਲਾ ਆਤਮਹੱਤਿਆ ਦਾ ਹੈ ਜਾਂ ਫਿਰ ਕਿਸੇ ਵੱਲੋਂ ਇਨ੍ਹਾਂ ਦੇ ਹੱਥ ਬੰਨ੍ਹ ਕੇ ਸੁੱਟਿਆ ਗਿਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਸਹਾਰਾ ਕਲੱਬ ਦੀ ਮਦਦ ਨਾਲ ਇਨ੍ਹਾਂ ਲਾਸ਼ਾਂ ਨੂੰ ਬਾਹਰ ਕੱਢਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨੇੜਲੇ ਥਾਨਿਆਂ ਵਿੱਚ ਇਸ ਦੀ ਸੂਚਨਾ ਦੇ ਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.