ਬਠਿੰਡਾ 'ਚ ਸੰਭਵ ਹੋਇਆ ਵੈਰੀਕੋਸ ਵੇਨਜ਼ ਬਿਮਾਰੀ ਦੇ ਮਰੀਜ਼ਾਂ ਦਾ ਇਲਾਜ - ਪੈਰਾਂ ਦੀ ਨਸਾਂ 'ਚ ਸੋਜਿਸ਼
🎬 Watch Now: Feature Video
ਬਠਿੰਡਾ:ਵੈਰੀਕੋਸ ਵੇਨਜ਼ ਬਿਮਾਰੀ ਯਾਨੀ ਕਿ ਪੈਰਾਂ ਦੀ ਨਸਾਂ 'ਚ ਸੋਜਿਸ਼ ਦੀ ਬਿਮਾਰੀ ਦਾ ਇਲਾਜ ਹੁਣ ਬਠਿੰਡਾ 'ਚ ਸੰਭਵ ਹੋ ਗਿਆ ਹੈ। ਵੈਰੀਕੋਸ ਵੇਨਜ਼ ਬਿਮਾਰੀ ਦੇ ਲਈ ਸ਼ਹਿਰ 'ਚ ਇੱਕ ਨਿੱਜੀ ਰੇਡੀਓਲਾਜਿਸਟ ਡਾਕਟਰ ਵੱਲੋਂ ਲੇਜ਼ਰ ਟ੍ਰੀਟਮੈਂਟ ਦੀ ਸੁਵਿਧਾ ਉਪਲਬਧ ਕਰਵਾਈ ਗਈ ਹੈ। ਰੇਡੀਓਲਾਜਿਸਟ ਡਾ. ਅੰਬਰੀਸ਼ ਰਾਜਾ ਨੇ ਦੱਸਿਆ ਕਿ ਵੈਰੀਕੋਸ ਵੇਨਜ਼ ਬਿਮਾਰੀ ਪੈਰਾਂ ਦੀ ਨਸਾਂ ਨਾਲ ਸਬੰਧਤ ਗੰਭੀਰ ਬਿਮਾਰੀ ਹੈ। ਇਸ ਬਿਮਾਰੀ ਕਾਰਨ ਪੈਰਾਂ 'ਚ ਦੀਆਂ ਨਸਾਂ 'ਚ ਖੂਨ ਜਮ ਜਾਂਦਾ ਹੈ ਤੇ ਮਰੀਜ਼ ਦੇ ਪੈਰਾਂ 'ਚ ਸੋਜਿਸ਼ ਹੋ ਜਾਂਦੀ ਹੈ। ਇਸ ਕਾਰਨ ਮਰੀਜ਼ ਦਾ ਚਲਣਾ ਫਿਰਨਾ ਔਖਾ ਹੋ ਜਾਂਦਾ ਹੈ। ਹੁਣ ਇਸ ਬਿਮਾਰੀ ਦਾ ਇਲਾਜ ਲੇਜ਼ਰ ਤਕਨੀਕ ਨਾਲ ਸੰਭਵ ਹੈ।