ਕਿਸਾਨਾਂ ਦੇ ਬੰਦ ਦੇ ਸੱਦੇ ਨੂੰ ਵਪਾਰੀ ਵਰਗ ਦਾ ਸਮਰਥਨ
🎬 Watch Now: Feature Video
ਫਿਰੋਜ਼ਪੁਰ: ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ 26 ਮਾਰਚ ਨੂੰ ਬੰਦ ਦੇ ਸੱਦੇ ਦਾ ਐਲਾਨ ਕੀਤਾ ਹੈ। ਜਿਸ ਨੂੰ ਲੈਕੇ ਫਿਰੋਜ਼ਪੁਰ ਦੇ ਵਪਾਰੀ ਵਰਗ ਵਲੋਂ ਕਿਸਾਨਾਂ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਬਾਜ਼ਾਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਕਿ ਉਹ ਕਿਸਾਨਾਂ ਦੇ ਨਾਲ ਹਨ ਅਤੇ ਜੋ ਕਿਸਾਨ ਕਾਲ ਕਰਦੇ ਹਨ ਉਸ 'ਤੇ ਅਮਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪ੍ਰਸ਼ਾਸਨ ਵਲੋਂ ਵੀ ਇਸ ਬੰਦ ਨੂੰ ਸ਼ਾਂਤੀਪੂਰਨ ਬਣਾਉਣ ਦੇ ਚੱਲਦਿਆਂ ਇਸ ਦਿਨ ਕਿਸੇ ਨੂੰ ਵੀ ਹਥਿਆਰ ਨਾਲ ਨਾ ਲਿਜਾਉਣ ਦੀ ਅਪੀਲ ਕੀਤੀ ਹੈ।