thumbnail

ਕੋਰੋਨਾ ਪਾਬੰਦੀਆਂ ਲਾਏ ਜਾਣ 'ਤੇ ਵਪਾਰੀਆਂ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

By

Published : May 6, 2021, 11:07 PM IST

ਪਟਿਆਲਾ: ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੂਬੇ 'ਚ ਪਾਬੰਦੀਆਂ ਲਗਾਈਆਂ ਗਈਆਂ ਹਨ। ਕੋਰੋਨਾ ਪਾਬੰਦੀਆਂ ਦੇ ਚਲਦੇ ਵਪਾਰੀ ਵਰਗ ਬੇਹਦ ਨਾਰਾਜ਼ ਹੈ। ਇਸ ਦੇ ਚਲਦੇ ਪਟਿਆਲਾ ਦੇ ਫੁਵਾਰਾ ਚੌਂਕ ਵਿਖੇ ਵਪਾਰੀਆਂ ਨੇ ਪੰਜਾਬ ਸਰਕਾਰ ਖਿਲਾਫ਼ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਵਪਾਰੀਆਂ ਨੇ ਕਿਹਾ ਬੀਤੇ ਸਾਲ ਲੌਕਡਾਊਨ ਦੇ ਚਲਦੇ ਉਨ੍ਹਾਂ ਨੂੰ ਵਪਾਰ 'ਚ ਕਾਫੀ ਨੁਕਸਾਨ ਹੋਇਆ ਹੈ। ਹੁਣ ਮੁੜ ਸਰਕਾਰ ਵੱਲੋਂ ਵਪਾਰੀ 'ਤੇ ਪਾਬੰਦੀ ਲਗਾ ਕੇ ਸਰਕਾਰ ਉਨ੍ਹਾਂ ਦੀ ਰੋਜ਼ੀ ਰੋਟੀ ਖੋਹ ਰਹੀ ਹੈ। ਜਦੋਂ ਕਿ ਪਹਿਲਾਂ ਹੀ ਵਪਾਰ ਘੱਟ ਚੱਲਣ ਕਾਰਨ ਉਹ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਵਪਾਰੀਆਂ ਨੇ ਸ਼ਰਾਬ ਦੇ ਠੇਕੇ ਆਦਿ ਖੁੱਲ੍ਹਣ ਉੱਤੇ ਵੀ ਰੋਸ ਪ੍ਰਗਟਾਇਆ। ਉਨ੍ਹਾਂ ਸਰਕਾਰ ਕੋਲੋਂ ਵਪਾਰ ਕਰਨ ਨੂੰ ਪ੍ਰਵਾਨਗੀ ਦੇਣ ਦੀ ਮੰਗ ਕੀਤੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.