ਹੈਰੋਇਨ ਸਮੇਤ ਤਿੰਨ ਤਸਕਰ ਕਾਬੂ - NDPS
🎬 Watch Now: Feature Video
ਫਿਰੋਜ਼ਪੁਰ:ਜੀਰਾ ਦੇ ਕਸਬਾ ਮੱਲਾਵਾਲਾ ਦੀ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ (Drug smugglers) ਨੂੰ ਇਕ ਹਾਂਡਾ ਸਿਟੀ ਕਾਰ(Honda City car) , ਹੈਰੋਇਨ ਡਰੱਗ ਮਨੀ ਅਤੇ ਕੰਪਿਊਟਰ ਕੰਢੇ ਸਮੇਤ ਕਾਬੂ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਥਾਣਾ ਮੱਲਾਵਾਲਾ ਪੁਲਿਸ ਦੁਆਰਾ ਵੈਟਰਨਰੀ ਹਸਪਤਾਲ ਨੇੜੇ ਇੱਕ ਨਾਕਾ ਲਗਾਇਆ ਸੀ। ਜਿਸ ਵਿੱਚ ਇੱਕ ਹਾਂਡਾ ਸਿਟੀ ਕਾਰ ਨੂੰ ਜਦੋਂ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਭੱਜਣ ਲੱਗਿਆ ਪਰ ਪੁਲਿਸ ਟੀਮ ਵੱਲੋਂ ਉਸਨੂੰ ਕਾਬੂ ਕਰ ਲਿਆ।ਇਸ ਬਾਰੇ ਜਾਂਚ ਅਧਿਕਾਰੀ ਜਸਵਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਹੈਰੋਇਨ, 48000 ਡਰੱਗ ਮਨੀ ਅਤੇ ਇਕ ਕੰਪਿਊਟਰ ਕੰਢਾ ਬਰਾਮਦ ਕੀਤਾ ਹੈ।ਉਨ੍ਹਾਂ ਦੱਸਿਆ ਹੈ ਕਿ NDPS ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।