ਜਲੰਧਰ ਚ ਬੇਖੌਫ਼ ਚੋਰ-ਲੁਟੇਰੇ, ਬੱਸ ਅੱਡੇ ਨਜ਼ਦੀਕ ਕਰਿਆਨੇ ਦੀ ਦੁਕਾਨ ਨੂੰ ਚੋਰਾਂ ਕੀਤੀ ਚੋਰੀ - grocery store
🎬 Watch Now: Feature Video
ਜਲੰਧਰ: ਕਸਬਾ ਫਿਲੌਰ ਦੇ ਨਜ਼ਦੀਕੀ ਪਿੰਡ ਦੁਸਾਂਝ ਕਲਾਂ ਦੇ ਬੱਸੇ ਅੱਡੇ ਨਜ਼ਦੀਕ ਚੋਰਾਂ ਵਲੋਂ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰੀ ਦੀ ਵਾਰਦਾਤ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਪੀੜ੍ਹਤ ਦੁਕਾਨਦਾਰ ਦਾ ਕਹਿਣਾ ਕਿ ਦੇਰ ਰਾਤ ਉਨ੍ਹਾਂ ਨੂੰ ਚੌਂਕੀਦਾਰ ਦਾ ਫੋਨ ਆਇਆ ਜਿਸ ਤੋਂ ਬਾਅਦ ਉਨ੍ਹਾਂ ਦੁਕਾਨ 'ਤੇ ਜਾ ਕੇ ਦੇਖਿਆ ਤਾਂ ਦੁਕਾਨ ਦੇ ਤਾਲੇ ਤੋੜ ਕੇ ਸਮਾਨ ਚੋਰੀ ਕੀਤਾ ਹੋਇਆ ਸੀ। ਪੀੜ੍ਹਤ ਦੁਕਾਨਦਾਰ ਦਾ ਕਹਿਣਾ ਕਿ ਚੋਰੀ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।