ਟਰਾਂਸਪੋਰਟਰ ਨੇ ਲੌਕਡਾਊਨ 'ਚ ਕੀਤਾ ਨਿਵੇਕਲਾ ਕੰਮ, ਤਿਆਰ ਕੀਤਾ ਵਿਰਾਸਤੀ ਪਾਰਕ
🎬 Watch Now: Feature Video
ਹੁਸ਼ਿਆਰਪੁਰ: ਇੱਥੋਂ ਦੇ ਵਾਰਡ ਨੰਬਰ 1 ਵਿੱਚ ਪਿਛਲੇ ਸਾਲ ਉੱਘੇ ਖ਼ੇਡ ਪ੍ਰਮੋਟਰ ਅਤੇ ਟਰਾਂਸਪੋਰਟਰ ਤਰਸੇਮ ਭਾਅ ਨੇ ਲੌਕਡਾਊਨ ਵਿੱਚ ਸਮਾਂ ਬਤੀਤ ਕਰਨ ਲਈ ਵਿਰਾਸਤੀ ਪਾਰਕ ਬਣਾਇਆ। ਜੋ ਕਿ ਅੱਜ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣ ਗਿਆ ਹੈ। ਤਰਸੇਮ ਭਾਅ ਨੇ ਕਿਹਾ ਕਿ ਲੌਕਡਾਊਨ ਵਿੱਚ ਜਦੋਂ ਵਿਹਲੇ ਸੀ ਉਦੋਂ ਉਨ੍ਹਾਂ ਨੇ ਇਹ ਨਿਵੇਕਲਾ ਕੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕੋਲ ਇੱਕ ਪਲਾਂਟ ਜਿਸ ਵਿੱਚ ਉਹ ਸਬਜ਼ੀਆਂ ਦੀ ਕਾਸ਼ਤ ਕਰਦੇ ਸੀ ਉਸ ਨੂੰ ਉਨ੍ਹਾਂ ਨੇ ਵਿਰਾਸਤੀ ਪਾਰਕ ਦੇ ਤੌਰ ਉੱਤੇ ਤਿਆਰ ਕੀਤਾ ਹੈ। ਉਨ੍ਹਾਂ ਨੇ ਆਸ-ਪਾਸ ਦੇ ਪਿੰਡਾਂ ਤੋਂ ਪੁਰਾਣੀਆਂ ਚੀਜਾਂ ਖ਼ਰੀਦ ਕੇ ਇਸ ਪਾਰਕ ਵਿੱਚ ਰੱਖੀਆਂ ਹਨ। ਇਸ ਵਿਰਾਸਤੀ ਪਾਰਕ ਉੱਤੇ ਕੁੱਲ 2.50 ਲੱਖ਼ ਰੁਪਏ ਦਾ ਖ਼ਰਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਲੋਕ ਉਨ੍ਹਾਂ ਦੇ ਪਾਰਕ ਵਿੱਚ ਆਉਂਦੇ ਹਨ। ਇੱਥੇ ਲੋਕ ਆ ਕੇ ਗਲਬਾਤਾਂ, ਬੱਚੇ ਸ਼ਾਮ ਨੂੰ ਖੇਡਦੇ ਹਨ ਤੇ ਇਸ ਪਾਰਕ ਵਿੱਚ ਪਿਕਨਿਕ ਮਨਾਉਂਦੇ ਹਨ।