ਰਾਏਕੋਟ ’ਚ ਅਕਾਲੀ ਵਰਕਰਾਂ ਨੇ ਆਪਣਿਆਂ 'ਤੇ ਹੀ ਚੁੱਕੇ ਸਵਾਲ - ਅਕਾਲੀ ਵਰਕਰਾਂ ਨੇ ਆਪਣਿਆਂ 'ਤੇ ਹੀ ਚੁੱਕੇ ਸਵਾਲ
🎬 Watch Now: Feature Video
ਲੁਧਿਆਣਾ: ਨਗਰ ਨਿਗਮ ਚੋਣਾਂ ਤੋਂ ਬਾਅਦ ਰਾਏਕੋਟ ’ਚ ਅਕਾਲੀ ਦਲ ਵਿਚਾਲੇ ਕਾਟੋ-ਕਲੇਸ਼ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਨਗਰ ਨਿਗਮ ਚੋਣਾਂ ਸਮੇਂ ਪਾਰਟੀ ਚੋਣ ਨਿਸ਼ਾਨ ਛੱਡ ਕੇ ਆਜ਼ਾਦ ਚੋਣ ਲੜਨ ਵਾਲੇ ਉਮੀਦਵਾਰਾਂ ’ਤੇ ਸਵਾਲ ਖੜ੍ਹੇ ਕਰਦੇ ਅਕਾਲੀ ਵਰਕਰਾਂ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਦੌਰਾਨ ਚੋਣ ਨਿਸ਼ਾਨ ਤੱਕੜੀ 'ਤੇ ਚੋਣਾਂ ਲੜਨ ਦੇ ਐਲਾਨ ਨੂੰ ਨਕਾਰਨ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਵਾਅਦਾ ਕਰਕੇ ਮੁੱਕਰ ਵਾਲੇ ਲੋਕਾਂ ਵੱਲੋਂ ਅਕਾਲੀ ਦਲ ਦੀ ਮਜ਼ਬੂਤੀ ਦਾ ਰਾਗ ਅਲਾਪਣਾ ਹੈਰਾਨੀਜਨਕ ਹੈ। ਪ੍ਰਭਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ ਅਜਿਹੇ ਲੋਕ ਪਾਰਟੀ ’ਚ ਰਹਿਕੇ ਪਾਰਟੀ ਨੂੰ ਤੋੜਨ ਦਾ ਕੰਮ ਕਰ ਰਹੇ ਹਨ। ਪਹਿਲਾਂ ਉਹ ਸੀਨੀਅਰ ਲੀਡਰਸ਼ਿਪ ਨੂੰ ਮਿਲਣ ’ਤੇ ਫੇਰ ਹੀ ਕੋਈ ਫੈਸਲਾ ਹੋਵੇਗਾ।