ਬਿਜਲੀ ਸੰਬੰਧੀ ਪੈਦਾ ਹੋਈ ਸਥਿਤੀ ਨੂੰ ਜਲਦ ਹੱਲ ਕਰ ਲਿਆ ਜਾਵੇਗਾ: ਡੀਪਟੀ ਸੀਐਮ ਰੰਧਾਵਾ - ਕੈਬਨਿਟ ਮੰਤਰੀ
🎬 Watch Now: Feature Video
ਹੁਸ਼ਿਆਰਪੁਰ : ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਅਤੇ ਹੋਰਨਾਂ ਸ਼ਖ਼ਸੀਅਤਾਂ ਨਾਲ ਇੱਥੋਂ ਨੇੜਲੇ ਗੁਰੁਦਵਾਰਾ ਰਾਮਪੁਰ ਖੇੜਾ ਸਾਹਿਬ ਨੇੜੇ ਵਿਖੇ ਨਤਮਸਤਕ ਹੋਏ। ਗੁਰਦਵਾਰਾ ਸਾਹਿਬ ਵਿਖੇ ਸੰਤ ਬਾਬਾ ਸੇਵਾ ਸਿੰਘ ਜੀ, ਰਾਮਪੁਰ ਖੇੜਾ ਸਾਹਿਬ ਨੇ ਡੀਪਟੀ ਸੀਐਮ ਰੰਧਾਵਾ ਅਤੇ ਸੰਗਤ ਸਿੰਘ ਗਿਲਜੀਆਂ ਨੂੰ ਸਿਰੋਪਾ ਬਖ਼ਸ਼ਿਸ਼ ਕੀਤਾ। ਰੰਧਾਵਾ ਨੇ ਇਸ ਮੌਕੇ ਕਿਹਾ ਕਿ ਕੋਇਲਾ ਨਾ ਆਉਣ ਕਾਰਨ ਬਿਜਲੀ ਸਪਲਾਈ ਸੰਬੰਧੀ ਪੈਦਾ ਹੋਈ ਸਥਿਤੀ ਦੇ ਹੱਲ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਆਉਂਦੇ ਦੋ-ਤਿੰਨ ਦਿਨਾਂ ਅੰਦਰ ਇਸਦਾ ਪ੍ਰਬੰਧ ਕਰ ਲਿਆ ਜਾਵੇਗਾ।