"ਦਿੱਲੀ ਅੰਦੋਲਨ" ’ਚ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਮੁਆਵਜ਼ੇ ਦਾ ਭਰੋਸਾ - ਚੰਦਰ ਗੈਂਦ
🎬 Watch Now: Feature Video
ਨਾਭਾ: ਕੁਝ ਦਿਨ ਪਹਿਲਾਂ ਦਿੱਲੀ ਵਿਖੇ ਕਿਸਾਨ ਅੰਦੋਲਨ ’ਚ ਗਏ ਕਿਸਾਨ ਪਾਲ ਸਿੰਘ ਦੀ ਬੀਤੇ ਦਿਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਵੀਰਵਾਰ ਨੂੰ ਸ਼ਹੀਦ ਕਿਸਾਨ ਪਾਲ ਸਿੰਘ ਦੇ ਜੱਦੀ ਪਿੰਡ ਸਹੌਲੀ ਵਿਖੇ ਡਵਿਜ਼ਨਲ ਕਮਿਸ਼ਨਰ ਪਟਿਆਲਾ ਚੰਦਰ ਗੈਂਦ ਵੱਲੋਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਗੈਂਦ ਨੇ ਸਰਕਾਰ ਵੱਲੋਂ ਪੀੜ੍ਹਤ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਮਾਲੀ ਮੱਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸ਼ਹੀਦ ਕਿਸਾਨ ਦੇ ਭਰਾ ਪਾਖਰ ਸਿੰਘ ਨੇ ਜੋਸ਼ ਭਰੇ ਅੰਦਾਜ਼ ’ਚ ਕਿਹਾ ਭਾਵੇਂ ਸਾਡੇ ਸਾਰਾ ਪਰਿਵਾਰ ਇਸ ਸੰਘਰਸ਼ ਵਿੱਚ ਸ਼ਹੀਦ ਹੋ ਜਾਵੇ ਪਰ ਅਸੀਂ ਪਿੱਛੇ ਨਹੀਂ ਹਟਾਂਗਾ ਤੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਦਮ ਲਵਾਂਗੇ।