ਕਿਸਾਨਾਂ ਨੇੇ ਕੈਪਟਨ ਨਾਲ ਕਰਤੀ ਜੱਗੋ ਤੇਰਵੀ ! - ਕਾਲੀਆਂ ਝੰਡੀਆਂ
🎬 Watch Now: Feature Video
ਹੁਸ਼ਿਆਰਪੁਰ: ਜ਼ਿਲ੍ਹੇ ਦੇ ਹਲਕਾ ਚੱਬੇਵਾਲ ( Chabewal) ਦੇ ਵਿੱਚ ਸਰਕਾਰੀ ਕਾਲਜ (Government College) ਦਾ ਉਦਘਾਟਨ ਕਰਨ ਆਏ ਕੈਪਟਨ ਅਮਰਿੰਦਰ ਸਿੰਘ(Capt.Amarinder Singh) ਦਾ ਕਿਸਾਨਾਂ ਵੱਲੋਂ ਪੁਰਜ਼ੋਰ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਅਸੀ ਕੋਈ ਵੀ ਸਿਆਸੀ ਪ੍ਰਚਾਰ ਨਹੀਂ ਹੋਣ ਦੇਵਾਂਗੇ। ਸੰਯੁਕਤ ਕਿਸਾਨ ਮੋਰਚਾ(United Farmers Front) ਵੱਲੋਂ ਇਹ ਗੱਲ ਸਿੱਧੇ ਤੌਰ 'ਤੇ ਐਲਾਨੀ ਗਈ ਹੈ ਕਿ ਜਦੋਂ ਤੱਕ ਸਰਬ ਪੱਖੀ ਮੀਟਿੰਗ ਕਰਕੇ ਕੋਈ ਫੈਸਲਾ ਨਹੀਂ ਲਿਆ ਜਾਂਦਾ,ਉਦੋਂ ਤੱਕ ਕੋਈ ਵੀ ਰਾਜਨੀਤਿਕ ਪਾਰਟੀ (Political party) ਸਿਆਸੀ ਪ੍ਰੋਗਰਾਮ ਨਹੀਂ ਕਰੇਗੀ। ਕਿਸਾਨ ਜਥੇਬੰਦੀਆਂ (Farmers' organizations) ਨੇ ਕਾਲੀਆਂ ਝੰਡੀਆਂ ਦਿਖਾ ਕੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।