ਕਿਸਾਨ ਨੇ ਪੱਕਣ ਕਿਨਾਰੇ ਖ਼ੜੀ ਫ਼ਸਲ ਟਰੈਕਟਰ ਨਾਲ ਵਾਹ ਕੇ ਕੇਂਦਰ ਸਰਕਾਰ ਖ਼ਿਲਾਫ਼ ਜਤਾਇਆ ਰੋਸ - ਕੇਂਦਰ ਸਰਕਾਰ ਖ਼ਿਲਾਫ਼ ਜਤਾਇਆ ਰੋਸ
🎬 Watch Now: Feature Video
ਹੁਸ਼ਿਆਰਪੁਰ: ਬਲਾਕ ਮਾਹਿਲਪੁਰ ਦੇ ਪਿੰਡ ਭਾਰਟਾ ਗਣੇਸ਼ਪੁਰ ਦੇ ਇੱਕ ਕਿਸਾਨ ਨੇ ਆਪਣੇ ਖ਼ੇਤਾਂ ਵਿਚ 14 ਕਨਾਲ ਪੱਕਣ ਕਿਨਾਰੇ ਖ਼ੜੀ ਫ਼ਸਲ ਟਰੈਕਟਰ ਨਾਲ ਵਾਹ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਵੀਰਵਾਰ ਨੂੰ ਪਿੰਡ ਭਾਰਟਾ ਗਣੇਸ਼ਪੁਰ ਵਿਖ਼ੇ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਇੱਕਠ ਕਰਕੇ ਪਿੰਡ ’ਚ ਭਾਜਪਾ ਆਗੂਆਂ ਨੂੰ ਨਾ ਵੜਨ ਦਾ ਮਤਾ ਪਾ ਕੇ ਪਿੰਡ ਵਿਚ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ। ਪੰਚਾਇਤ ਤੋਂ ਬਾਅਦ ਤਿੰਨ ਖੇਤੀ ਕਾਨੂੰਨਾਂ ਤੋਂ ਪ੍ਰੇਸ਼ਾਨ ਕਿਸਾਨ ਹਰਜੀਤ ਸਿੰਘ ਪੰਧੇਰ ਆਪਣਾ ਟਰੈਕਟਰ ਲੈ ਕੇ ਪਿੰਡ ਪਥਰਾਲਾ ਦੇ ਬਾਹਰਵਾਰ ਆਪਣੇ ਖੇਤਾਂ ’ਚ ਆ ਗਿਆ ਅਤੇ ਪੱਕਣ ਕਿਨਾਰੇ ਖ਼ੜੀ ਕਣਕ ਦੀ ਫ਼ਸਲ ਵਾਹੁਣੀ ਸ਼ੁਰੂ ਕਰ ਦਿੱਤੀ।