ਕੈਬਨਿਟ ਮੰਤਰੀ ਦੇ ਹੁਕਮਾਂ ਤੋਂ ਬਾਅਦ ਜਾਗਿਆ ਟਰਾਂਸਪੋਰਟ ਵਿਭਾਗ - ਟਰਾਂਸਪੋਰਟਰਜ਼ ਨੂੰ ਤਾਕੀਦ
🎬 Watch Now: Feature Video
ਬਠਿੰਡਾ: ਟਰਾਂਸਪੋਰਟ ਵਿਭਾਗ ਦੇ ਨਵੇਂ ਬਣੇ ਮੰਤਰੀ ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਵਿਭਾਗ ਨੂੰ ਦਿੱਤੀਆਂ ਗਈਆਂ ਸਖ਼ਤ ਹਦਾਇਤਾਂ ਤੋਂ ਬਾਅਦ ਅੱਜ ਬਠਿੰਡਾ ਦੇ ਬੱਸ ਸਟੈਂਡ ਵਿੱਚ ਸਫਾਈ ਮੁਹਿੰਮ ਚਲਾਏਗੀ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਟਰਾਂਸਪੋਰਟ ਦੇ ਕਰਮਚਾਰੀਆਂ ਵੱਲੋਂ ਜਿਥੇ ਬੱਸ ਸਟੈਂਡ ਵਿੱਚ ਖਿਲਰੇ ਕੂੜੇ ਨੂੰ ਇਕੱਠਾ ਕੀਤਾ ਗਿਆ ਉੱਥੇ ਹੀ ਮੁਸਾਫਰਾਂ ਅਤੇ ਟਰਾਂਸਪੋਰਟਰਜ਼ ਨੂੰ ਤਾਕੀਦ ਕੀਤੀ ਕਿ ਉਹ ਕੂੜਾ ਕੂੜਾਦਾਨ ਵਿੱਚ ਪਾਉਣ ਜੇਕਰ ਬਾਹਰ ਗੰਦਗੀ ਫੈਲਾਉਂਦਾ ਕੋਈ ਫੜਿਆ ਗਿਆ ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ। ਜਨਰਲ ਮੈਨੇਜਰ ਬਠਿੰਡਾ ਰਮਨ ਸ਼ਰਮਾ ਨੇ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦਾ ਹਿੱਸਾ ਬਣ ਟਰਾਂਸਪੋਰਟ ਵਿਭਾਗ ਦਾ ਸਹਿਯੋਗ ਦੇਣ।