ਇੱਕ ਮਹੀਨੇ ਦੇ ਬੱਚੇ ਦੀ ਬੋਰੀ 'ਚ ਮਿਲੀ ਲਾਸ਼ - ਬੱਚੇ ਨੂੰ ਬੋਰੀ ਵਿਚ
🎬 Watch Now: Feature Video
ਫ਼ਿਰੋਜ਼ਪੁਰ: ਇੱਕ ਮਹੀਨੇ ਦੇ ਜਨਮੇ ਬੱਚੇ ਦੀ ਬੋਰੀ ਵਿੱਚ ਲਾਸ਼ ਮਿਲੀ। ਇਕ ਨਵ ਜਨਮੇ ਬੱਚੇ ਨੂੰ ਦੁਨੀਆਂ ਨੂੰ ਵੇਖਣ ਤੇ ਸੰਸਾਰਕ ਸੁੱਖ ਭੋਗਣ ਤੋਂ ਪਹਿਲਾਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਤਰ੍ਹਾਂ ਦੇ ਬੇਰਹਿਮ ਪਰਿਵਾਰ ਵੱਲੋਂ ਬੱਚੇ ਨੂੰ ਬੋਰੀ ਵਿਚ ਬੰਦ ਕਰ ਸੜਕ ਕਿਨਾਰੇ ਸੁੱਟ ਦਿੱਤਾ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਤੇ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਜਦ ਪਰਦੀਪ ਸਿੰਘ ਆਪਣੇ ਖੇਤ ਵਿਚੋਂ ਚਾਰਾ ਲੈਣ ਵਾਸਤੇ ਜਾ ਰਿਹਾ ਸੀ। ਤਾਂ ਸੜਕ ਦੇ ਕਿਨਾਰੇ ਉਸ ਨੇ ਇਕ ਸਫੈਦ ਬੋਰੀ ਡਿੱਗੀ ਹੋਈ ਦੇਖੀ। ਜਿਸ ਤੇ ਉਸ ਨੂੰ ਸ਼ੱਕ ਹੋਇਆ ਕਿ ਇਸ ਵਿੱਚ ਕਿਸੇ ਵਿਅਕਤੀ ਦਾ ਘਰੇਲੂ ਸਾਮਾਨ ਵੀ ਹੋ ਸਕਦਾ ਹੈ ਤੇ ਜਦ ਉਸ ਨੇ ਇਸ ਨੂੰ ਦੇਖਿਆ ਤਾਂ ਉਸ ਵਿਚ ਨਵ ਜਨਮੇ ਇਕ ਦਿਨ ਦੇ ਬੱਚੇ ਦੀ ਲਾਸ਼ ਮਿਲੀ ਤੇ ਕੁਝ ਖ਼ੂਨ ਨਾਲ ਭਿੱਜੇ ਪੋਤੜੇ ਵੀ ਮਿਲੇ। ਇਸ ਉਪਰੰਤ ਪਰਦੀਪ ਸਿੰਘ ਵੱਲੋਂ ਸਰਪੰਚ ਸੁਖਚੈਨ ਸਿੰਘ ਬਰਾੜ ਫੇਰੋਕੇ(Pardeep Singh on behalf of Sarpanch Sukhchain Singh Brar) ਹਲਕਾ ਜ਼ੀਰਾ ਨੂੰ ਸੂਚਿਤ ਕੀਤਾ ਗਿਆ ਤਾਂ ਪਿੰਡ ਦੇ ਸਰਪੰਚ ਸੁਖਚੈਨ ਸਿੰਘ ਬਰਾੜ ਵੱਲੋਂ ਜਦ ਮੌਕੇ ਤੇ ਪਹੁੰਚ ਕੇ ਦੇਖਿਆ, ਤਾਂ ਉਸ ਦੇ ਖੇਤਾਂ ਦੇ ਕਿਨਾਰੇ ਹੀ ਇਸ ਬੋਰੀ ਜਿਸ ਵਿੱਚ ਬੱਚੇ ਦੀ ਲਾਸ਼ ਪਈ ਸੀ। ਸਰਪੰਚ ਸੁਖਚੈਨ ਸਿੰਘ ਬਰਾੜ ਵੱਲੋਂ ਪੁਲਿਸ ਨੂੰ ਮੌਕੇ ਤੇ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ ਤੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ ਮਾਮਲੇ ਦੀ ਕਾਰਵਾਈ ਕਰਦੇ ਹੋਏ ਜੋ ਵੀ ਤੱਥ ਸਾਹਮਣੇ ਆਉਣਗੇ। ਉਸ ਮੁਤਾਬਕ ਕਾਰਵਾਈ ਕਰ ਦਿੱਤੀ ਜਾਵੇਗੀ।
Last Updated : Oct 20, 2021, 7:49 PM IST