ਅਰਦਾਸ ਚੈਰੀਟੇਬਲ ਵੱਲੋਂ ਚਲਾਈ ਐਂਬੂਲੈਂਸ ਨੂੰ ਡਿਪਟੀ ਕਮਿਸ਼ਨਰ ਨੇ ਦਿੱਤੀ ਝੰਡੀ
🎬 Watch Now: Feature Video
ਮਾਨਸਾ : ਡਿਪਟੀ ਕਮਿਸ਼ਨਰ ਮਹਿੰਦਰਪਾਲ ਨੇ ਕਿਹਾ ਕਿ ਸਮਾਜ ਸੇਵਾ ਨੂੰ ਸਮਰਪਿਤ ਅਰਦਾਸ ਚੈਰੀਟੇਬਲ ਟਰੱਸਟ ਵੱਲੋਂ ਚਲਾਈ ਗਈ ਐਂਬੂਲੈਂਸ ਜਿਥੇ ਸਮਾਜ ਸੇਵਾ 'ਚ ਆਪਣੀਆਂ ਸੇਵਾਵਾਂ ਨਿਭਾਵੇਗੀ ਉੱਥੇ ਹੀ ਜ਼ਰੂਰਤਮੰਦ ਲੋਕਾਂ ਦੀ ਜ਼ਰੂਰਤ ਪੈਣ 'ਤੇ ਮਦਦ ਵੀ ਕਰੇਗੀ ਉਨ੍ਹਾਂ ਅਰਦਾਸ ਚੈਰੀਟੇਬਲ ਟਰੱਸਟ ਦੇ ਅਹੁਦੇਦਾਰਾਂ ਦੀ ਸ਼ਲਾਘਾ ਵੀ ਕੀਤੀ ਅਤੇ ਕਿਹਾ ਕਿ ਉਮੀਦ ਕਰਦੇ ਹਾਂ ਕਿ ਅਰਦਾਸ ਚੈਰੀਟੇਬਲ ਟਰੱਸਟ ਅੱਗੇ ਵੀ ਸਮਾਜ ਸੇਵਾ ਦੇ ਵਿਚ ਆਪਣਾ ਅਹਿਮ ਯੋਗਦਾਨ ਨਿਭਾਉਂਦਾ ਰਹੇਗਾ। ਅਰਦਾਸ ਚੈਰੀਟੇਬਲ ਟਰੱਸਟ ਦੇ ਅਹੁਦੇਦਾਰਾਂ ਅਮਨਦੀਪ ਸਿੰਘ ਨੇ ਕਿਹਾ ਕਿ ਅਰਦਾਸ ਚੈਰੀਟੇਬਲ ਟਰੱਸਟ ਵੱਲੋਂ ਅੱਜ ਇਕ ਐਂਬੂਲੈਂਸ ਸਮਾਜ ਸੇਵਾ ਦੇ ਲਈ ਸਮਰਪਿਤ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇਸ ਐਂਬੂਲੈਂਸ ਦਾ ਸਰਕਾਰ ਵੱਲੋਂ ਨਿਰਧਾਰਿਤ ਕੀਤਾ ਗਿਆ ਰੇਟ ਹੀ ਰੱਖਿਆ ਗਿਆ ਹੈ ਅਤੇ ਜੇਕਰ ਕੋਈ ਜ਼ਿਆਦਾ ਗ਼ਰੀਬ ਹੋਵੇਗਾ ਤਾਂ ਉਸ ਨੂੰ ਫਿਰੀ ਆਫ ਕਾਸਟ ਵੀ ਇਸ ਐਂਬੂਲੈਂਸ ਦੀ ਮਦਦ ਦਿੱਤੀ ਜਾਵੇਗੀ।