ਜਲੰਧਰ: ਤੇਰਾ ਤੇਰਾ ਹੱਟੀ ਨੇ ਲਗਾਇਆ ਖ਼ੂਨਦਾਨ ਕੈਂਪ - ਤੇਰਾ ਤੇਰਾ ਹੱਟੀ
🎬 Watch Now: Feature Video
ਗਰੀਬਾਂ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨ ਵਾਲੀ ਜਲੰਧਰ ਦੀ 'ਤੇਰਾ ਤੇਰਾ ਹੱਟੀ' ਵੱਲੋਂ ਇੱਕ ਖੂਨਦਾਨ ਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇਰਾ ਤੇਰਾ ਹੱਟੀ ਦੇ ਮੈਂਬਰਾਂ ਤੇ ਹੋਰ ਲੋਕਾਂ ਨੇ ਖੂਨਦਾਨ ਕੀਤਾ। ਤੇਰਾ ਤੇਰਾ ਹੱਟੀ ਦੇ ਵੱਲੋਂ ਲਗਾਏ ਗਏ ਕੈਂਪ ਵਿੱਚ ਖ਼ੂਨਦਾਨ ਕਰਨ ਆਏ ਲੋਕਾਂ ਦਾ ਕਹਿਣਾ ਸੀ ਕਿ ਖੂਨਦਾਨ ਇੱਕ ਮਹਾਨ ਦਾਨ ਮੰਨਿਆ ਜਾਂਦਾ ਹੈ। ਜੇਕਰ ਕਿਸੇ ਇਨਸਾਨ ਦਾ ਖੂਨ ਕਿਸੇ ਦੇ ਕੰਮ ਆਵੇ ਤਾਂ ਉਸ ਦੀ ਜ਼ਿੰਦਗੀ ਬਚ ਜਾਂਦੀ ਹੈ ਤਾਂ ਇਸ ਲਈ ਸਭ ਤੋਂ ਵੱਡਾ ਮਹਾਨ ਕੰਮ ਖ਼ੂਨਦਾਨ ਕਰਨਾ ਹੀ ਹੈ।