ਬਠਿੰਡਾ ਤੋਂ ਟੈਂਪੂ ਯੂਨੀਅਨ ਦੇ ਡਰਾਈਵਰ ਕਿਸਾਨਾਂ ਦੀ ਹਮਾਇਤ ਲਈ ਦਿੱਲੀ ਨੂੰ ਰਵਾਨਾ
🎬 Watch Now: Feature Video
ਬਠਿੰਡਾ: ਸ਼ਹਿਰ ਦੀ ਗੁਰੂ ਅਰਜੁਨ ਦੇਵ ਟਾਟਾ 407 ਆਪਰੇਟਰ, ਯੂਨੀਅਨ ਦੇ ਮੈਂਬਰ ਸ਼ਨੀਵਾਰ ਨੂੰ ਦਿੱਲੀ ਲਈ ਰਵਾਨਾ ਹੋਏ। ਇਸ ਮੌਕੇ ਡਰਾਈਵਰ ਬਲਤੇਜ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣਾ ਆਸਾਨ ਨਹੀਂ ਕਿਉਂਕਿ ਦਿੱਲੀ ’ਚ ਕਿਸਾਨ ਸ਼ਾਂਤਮਈ ਢੰਗ ਨਾਲ ਰੋਸ ਜ਼ਾਹਿਰ ਕਰ ਰਹੇ ਹਨ। ਕਿਸਾਨਾਂ ਦੀ ਖ਼ਾਤਰ ਬੇਸ਼ੱਕ ਉਨ੍ਹਾਂ ਦਾ ਟਰਾਂਸਪੋਰਟ ਦਾ ਨੁਕਸਾਨ ਹੋ ਰਿਹਾ ਹੋਵੇ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ, ਚਿੰਤਾ ਹੈ ਤਾਂ ਉਨ੍ਹਾਂ ਨੂੰ ਕਿਸਾਨਾਂ ਦੀ ਹੈ ਜੋ ਠੰਡ ਤੇ ਬਰਸਾਤ ’ਚ ਵੀ ਦਿੱਲੀ ’ਚ ਡਟੇ ਹੋਏ ਹਨ। ਉੱਥੇ ਹੀ ਬਲਰਾਜ ਸਿੰਘ ਦਾ ਕਹਿਣਾ ਹੈ ਕਿ ਉਹ ਤੇ ਉਨ੍ਹਾਂ ਦੇ ਸਾਥੀ ਉਦੋਂ ਤੱਕ ਵਾਪਸ ਨਹੀਂ ਆਉਣਗੇ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ