ਐੱਸਡੀਐਮ ਦੇ ਕੋਰੋਨਾ ਪੌਜ਼ੀਟਿਵ ਤੋਂ ਬਾਅਦ ਤਹਿਸੀਲ ਕੰਪਲੈਕਸ ਨੂੰ ਲਾਇਆ ਤਾਲਾ
ਹੁਸ਼ਿਆਰਪੁਰ: ਐੱਸ.ਡੀ.ਐਮ ਅਤੇ ਮਿਊਂਸੀਪਲ ਕਾਰਪੋਰੇਸ਼ਨ ਦਾ ਕਮਿਸ਼ਨਰ ਦੋਵੇਂ ਪੌਜ਼ੀਟਿਵ ਪਾਏ ਗਏ ਹਨ। ਆਮ ਦਿਨਾਂ ਦੀ ਗੱਲ ਕਰੀਏ ਤਾਂ ਲੋਕ ਆਪਣਾ ਕੰਮ ਕਰਵਾਉਣ ਦੇ ਲਈ ਅਕਸਰ ਹੀ ਐੱਸ.ਡੀ.ਐੱਮ ਦਫ਼ਤਰ ਆਉਂਦੇ ਜਾਂਦੇ ਰਹਿੰਦੇ ਸਨ, ਪਰ ਜਦੋਂ ਤੋਂ ਐੱਸ.ਡੀ.ਐੱਮ ਅਤੇ ਕਮਿਸ਼ਨਰ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ ਤਾਂ ਲੋਕਾਂ ਨੂੰ ਤਹਿਸੀਲ ਵਿਖੇ ਆਉਣ ਤੋਂ ਰੋਕ ਦਿੱਤਾ ਗਿਆ ਹੈ।