ਡਰੋਨ ਰਾਹੀਂ ਸੁੱਟੀ ਹੈਰੋਇਨ ਦੀ ਵੱਡੀ ਖੇਪ ਬਰਾਮਦ, 6 ਕਿਲੋ 130 ਗ੍ਰਾਮ ਹੈਰੋਇਨ ਜ਼ਬਤ - BSF RECOVERED 6 KG HEROIN - BSF RECOVERED 6 KG HEROIN
🎬 Watch Now: Feature Video
Published : Jun 29, 2024, 10:33 AM IST
ਅੰਮ੍ਰਿਤਸਰ: ਪਾਕਿਸਤਾਨ ਵੱਲੋਂ ਲਗਾਤਾਰ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਡਰੋਨ ਰਾਹੀਂ ਹੈਰੋਇਨ ਸੁੱਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਇਸ ਦੌਰਾਨ ਜ਼ੀਰੋ ਲਾਈਨ ਦੇ ਉੱਤੇ ਬੇਹੱਦ ਮੁਸਤੈਦੀ ਦੇ ਨਾਲ ਡਿਊਟੀ ਕਰ ਰਹੇ ਬਾਰਡਰ ਸੁਰੱਖਿਆ ਫੋਰਸ ਦੇ ਜਵਾਨਾਂ ਵੱਲੋਂ ਪਾਕਿਸਤਾਨੀ ਨਸ਼ਾ ਤਸਕਰਾਂ ਦੇ ਅਜਿਹੇ ਮਨਸੂਬਿਆਂ ਨੂੰ ਅਸਫਲ ਕੀਤਾ ਜਾ ਰਿਹਾ ਹੈ। ਬੀ.ਐਸ.ਐਫ. ਵੱਲੋਂ ਐਕਸ ਦੇ ਉੱਤੇ ਸਾਂਝੀ ਕੀਤੀ ਗਈ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਹੈ ਕਿ ਦੋ ਵੱਖ-ਵੱਖ ਆਪਰੇਸ਼ਨ ਦੇ ਵਿੱਚ ਡਰੋਨ ਦੀ ਆਵਾਜਾਈ ਨੂੰ ਦੇਖਣ ਦੇ ਉੱਤੇ ਅਤੇ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਬਾਰੇ ਵਿਸ਼ੇਸ਼ ਸੂਚਨਾ ਮਿਲਣ ਤੋਂ ਬਾਅਦ ਬੀ.ਐਸ.ਐਫ. ਦੇ ਜਵਾਨਾਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਤਲਾਸ਼ੀ ਮੁਹਿੰਮ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਾਹਾਵਾ ਅਤੇ ਪਿੰਡ ਕੱਕੜ ਦੇ ਵਿੱਚ ਚਲਾਈ ਗਈ ਹੈ।