ETV Bharat / entertainment

ਰਿਲੀਜ਼ ਲਈ ਤਿਆਰ ਹੈ ਐਮੀ ਵਿਰਕ ਦੀ ਫਿਲਮ 'ਬੈਡ ਨਿਊਜ਼', ਅੱਜ ਰਿਲੀਜ ਹੋਵੇਗਾ ਟ੍ਰੇਲਰ - AMMY VIRK FILM BAD NEWZ - AMMY VIRK FILM BAD NEWZ

Ammy Virk Film Bad Newz: ਪੰਜਾਬੀ ਅਦਾਕਾਰ-ਗਾਇਕ ਐਮੀ ਵਿਰਕ ਇਸ ਸਮੇਂ ਆਪਣੀ ਹਿੰਦੀ ਫਿਲਮ ਬੈਡ ਨਿਊਜ਼ ਨੂੰ ਲੈ ਕੇ ਚਰਚਾ ਵਿੱਚ ਹਨ, ਜਿਸ ਦਾ ਟ੍ਰੇਲਰ ਅੱਜ ਰਿਲੀਜ਼ ਕਰ ਦਿੱਤਾ ਜਾਵੇਗਾ।

Ammy Virk Film Bad News
Ammy Virk Film Bad News (instagram)
author img

By ETV Bharat Entertainment Team

Published : Jun 28, 2024, 12:38 PM IST

Updated : Jun 28, 2024, 1:03 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਉੱਚ-ਕੋਟੀ ਸਟਾਰਜ਼ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਹਨ ਗਾਇਕ ਅਦਾਕਾਰ ਐਮੀ ਵਿਰਕ, ਜੋ ਪਾਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ, ਜਿੰਨ੍ਹਾਂ ਦੇ ਵਿਸ਼ਾਲਤਾ ਤਿਆਰ ਕਰਦੇ ਜਾ ਰਹੇ ਇਸ ਸਿਨੇਮਾ ਦਾਇਰੇ ਦਾ ਹੀ ਅਹਿਸਾਸ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਹਿੰਦੀ ਫਿਲਮ 'ਬੈਡ ਨਿਊਜ਼' ਜਿਸ ਦਾ ਟ੍ਰੇਲਰ ਅੱਜ ਜਾਰੀ ਕੀਤਾ ਜਾ ਰਿਹਾ ਹੈ।

'ਐਮਾਜਨ ਪ੍ਰਾਈਮ' ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਅਤੇ 'ਧਰਮਾ ਪ੍ਰੋਡੋਕਸ਼ਨ' ਅਤੇ 'ਲਿਓ ਮੀਡੀਆ ਕੁਲੈਕਟਿਵ ਪ੍ਰੋਡੋਕਸ਼ਨ' ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਬਹੁ-ਚਰਚਿਤ ਫਿਲਮ ਦਾ ਨਿਰਦੇਸ਼ਨ ਆਨੰਦ ਤਿਵਾੜੀ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਬਿਹਤਰੀਨ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਡਿਟੈਕਟਿਵ ਬੋਮਕੇਂਸ਼ ਬਖਸੀ', 'ਡਿਸਕਿਓ, 'ਕਾਈਟਸ', 'ਛਪਾਕ', 'ਫਾਈਡਿੰਗ ਫੈਨੀ' ਆਦਿ ਸ਼ੁਮਾਰ ਰਹੀਆਂ ਹਨ।

ਬਿੱਗ ਸੈਟਅੱਪ ਅਧੀਨ ਬਣਾਈ ਗਈ ਇਸ ਫਿਲਮ ਵਿੱਚ ਵਿੱਕੀ ਕੌਸ਼ਲ, ਐਮੀ ਵਿਰਕ ਅਤੇ ਤ੍ਰਿਪਤੀ ਡਿਮਰੀ ਲੀਡਿੰਗ ਰੋਲ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਹਾਲੀਵੁੱਡ ਦੇ ਵੀ ਕੁਝ ਮੰਨੇ-ਪ੍ਰਮੰਨੇ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਵਿਖਾਈ ਦੇਣਗੇ, ਜਿੰਨ੍ਹਾਂ ਵਿੱਚ ਨਾਈਜਲ ਪਲੇਨਰ, ਰਿਕ ਸਿਆਲ, ਏਡਰਿਨ ਏਡਮਡੋਸਨ ਆਦਿ ਸ਼ੁਮਾਰ ਹਨ।

ਦੇਸ਼-ਵਿਦੇਸ਼ ਵਿੱਚ 19 ਜੁਲਾਈ ਨੂੰ ਰਿਲੀਜ਼ ਕੀਤੀ ਜਾ ਰਹੀ ਇਹ ਫਿਲਮ ਨਿਰਮਾਤਾ ਕਰਨ ਜੌਹਰ ਦੇ ਇੱਕ ਹੋਰ ਵੱਡੇ ਪ੍ਰੋਜੈਕਟ ਵਜੋਂ ਸਾਹਮਣੇ ਲਿਆਂਦੀ ਜਾ ਰਹੀ ਹੈ, ਜਿਸ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਰੋਲ ਅਦਾ ਕਰ ਰਹੇ ਹਨ ਅਦਾਕਾਰ ਐਮੀ ਵਿਰਕ, ਜੋ ਧਰਮਾ ਪ੍ਰੋਡੋਕਸ਼ਨ ਨਾਲ ਪਹਿਲੀ ਵਾਰ ਕਿਸੇ ਫਿਲਮ ਦਾ ਹਿੱਸਾ ਬਣੇ ਹਨ।

ਹਾਲੀਆ ਕਰੀਅਰ ਸਫ਼ਰ ਦੌਰਾਨ 'ਭੁਜ ਦਾ ਪ੍ਰਾਈਡ ਆਫ ਇੰਡੀਆ' ਅਤੇ '83' ਆਦਿ ਜਿਹੀਆਂ ਕਈ ਮਲਟੀ-ਸਟਾਰਰ ਫਿਲਮਾਂ ਦਾ ਹਿੱਸਾ ਰਹੇ ਅਦਾਕਾਰ ਐਮੀ ਵਿਰਕ ਦੀ ਇਹ ਤੀਜੀ ਹਿੰਦੀ ਫਿਲਮ ਹੈ, ਜਿਸ ਵਿੱਚ ਉਹ ਅਪਣੀ ਪ੍ਰਭਾਵੀ ਸਕ੍ਰੀਨ ਪ੍ਰਜੈਂਸ ਦਾ ਇਜ਼ਹਾਰ ਅਪਣੇ ਚਾਹੁੰਣ ਵਾਲਿਆਂ ਨੂੰ ਕਰਵਾਉਣਗੇ।

ਓਧਰ ਜੇਕਰ ਮੌਜੂਦਾ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀਂ ਹੀ ਐਮੀ ਵਿਰਕ ਦੀ ਰਿਲੀਜ਼ ਹੋਈ ਫਿਲਮ 'ਕੁੜੀ ਹਰਿਆਣੇ ਵੱਲ ਦੀ' ਇਨੀਂ ਦਿਨੀਂ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ, ਜਿਸ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹ ਆਉਣ ਵਾਲੇ ਦਿਨਾਂ ਵਿੱਚ ਵੀ ਕਈ ਵੱਡੀਆਂ ਪੰਜਾਬੀ ਅਤੇ ਹਿੰਦੀ ਫਿਲਮਾਂ ਦਾ ਹਿੱਸਾ ਬਣਨ ਜਾ ਰਹੇ ਹਨ।

Last Updated : Jun 28, 2024, 1:03 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.