ਕਿਸਾਨਾਂ ਦੇ ਸਮਰਥਨ 'ਚ ਤਰਨਤਾਰਨ ਦੇ ਦੁਕਾਨਦਾਰਾਂ ਨੇ ਧਰਨਾ ਲਾ ਕੇ ਕੀਤੀ ਭੁੱਖ ਹੜਤਾਲ
🎬 Watch Now: Feature Video
ਤਰਨਤਾਰਨ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਬੈਠੇ ਕਿਸਾਨਾਂ ਦੇ ਸੰਘਰਸ਼ ਵਿੱਚ ਸੋਮਵਾਰ ਸ਼ਹਿਰ ਦੇ ਦੁਕਾਨਦਾਰਾਂ ਨੇ ਧਰਨਾ ਲਾ ਕੇ ਭੁੱਖ ਹੜਤਾਲ ਕੀਤੀ। ਤਹਿਸੀਲ ਬਾਜ਼ਾਰ ਵਿੱਚ ਲਾਏ ਧਰਨੇ ਦੌਰਾਨ ਵਿਧਾਇਕ ਅਗਨੀਹੋਤਰੀ ਦੇ ਮੁੰਡੇ ਸੰਦੀਪ ਅਗਨੀਹੋਤਰੀ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਦੁਕਾਨਦਾਰਾਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਹੈ ਅਤੇ ਕਈ ਦਿੱਲੀ ਵਿਖੇ ਸੰਘਰਸ਼ ਵਿੱਚ ਵੀ ਗਏ। ਉਨ੍ਹਾਂ ਕਿਹਾ ਕਿ ਜਿਹੜੇ ਦੁਕਾਨਦਾਰ ਜਾਂ ਹੋਰ ਲੋਕ ਦਿੱਲੀ ਨਹੀਂ ਜਾ ਸਕੇ ਹਨ ਉਨ੍ਹਾਂ ਨੇ ਅੱਜ ਧਰਨਾ ਲਾਉਂਦੇ ਹੋਏ ਭੁੱਖ ਹੜਤਾਲ ਕੀਤੀ। ਉਨ੍ਹਾਂ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਹ ਕਾਨੂੰਨ ਨਹੀਂ ਚਾਹੀਦੇ, ਸੋ ਉਹ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਲਵੇ।