ਤਲਵੰਡੀ ਸਾਬੋ: ਸਬਜ਼ੀ ਮੰਡੀ ਦੇ ਆੜਤੀਏ ਦੀ ਸੜਕ ਹਾਦਸੇ 'ਚ ਹੋਈ ਮੌਤ - vegetable market commision agent
🎬 Watch Now: Feature Video
ਤਲਵੰਡੀ ਸਾਬੋ: ਸ਼ਹਿਰ ਦੀ ਸਬਜ਼ੀ ਮੰਡੀ ਦੇ ਇੱਕ ਆੜਤੀਤੇ ਰਾਮ ਸਰੂਪ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਪੁਲਿਸ ਅਨੁਸਾਰ ਰਾਮ ਸਰੂਪ ਸਿੰਘ ਰੋਜ਼ਾਨਾ ਵਾਂਗ ਤੜਕੇ ਤਲਵੰਡੀ ਸਾਬੋ ਦੀ ਸਬਜ਼ੀ ਮੰਡੀ 'ਚ ਆਪਣੇ ਕੰਮ ਲਈ ਜਾ ਰਿਹਾ ਸੀ ਕਿ ਕਚਿਹਰੀਆਂ ਦੇ ਕੋਲ ਉਸ ਦੇ ਮੋਟਰਸਾਈਕਲ ਦੇ ਅੱਗੇ ਇੱਕ ਅਵਾਰਾ ਕੁੱਤਾ ਆ ਜਾਣ ਨਾਲ ਮੋਟਰਸਾਈਕਲ ਸਲਿੱਪ ਕਰ ਗਿਆ ਅਤੇ ਰਾਮ ਸਰੂਪ ਦਾ ਸਿਰ ਡੀਵਾਈਡਰ ਨਾਲ ਟਕਰਾਉਣ ਕਾਰਣ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਬਠਿੰਡਾ ਦੇ ਮੈਕਸ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਹ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਆਖਰ ਦਮ ਤੋੜ ਗਿਆ। ਪੁਲਿਸ ਨੇ ਲਾਸ਼ ਦਾ ਤਲਵੰਡੀ ਸਾਬੋ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ 174 ਦੀ ਕਾਰਵਾਈ ਅਮਲ 'ਚ ਲਿਆਉਂਦਿਆ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।