ਸਫਾਈ ਸੇਵਕਾਂ ਵੱਲੋਂ 13 ਮਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ:ਨਗਰ ਕੌਂਸਲ ਗਿੱਦੜਬਾਹਾ ਦੇ ਸਫਾਈ ਕਰਮਚਾਰੀ ਯੂਨੀਅਨ ਨੇ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਕਾਰਜਸਾਧਕ ਅਫਸਰ ਜਗਸੀਰ ਸਿੰਘ ਧਾਲੀਵਾਲ ਨੂੰ ਦਿੱਤਾ। ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਬੌਬੀ ਟਾਂਕ ਨੇ ਦੱਸਿਆ ਕਿ ਪੰਜਾਬ ਸਫਾਈ ਸੇਵਕ ਯੂਨੀਅਨ ਦੇ ਸੱਦੇ ਤੇ 13 ਮਈ ਤੋਂ ਸਮੂਹ ਸਫਾਈ ਸੇਵਕ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾ ਰਹੇ ਹਨ। ਆਪਣੀਆਂ ਮੰਗਾਂ ਸਬੰਧੀ ਰਜੇਸ਼ ਕੁਮਾਰ ਬੌਬੀ ਟਾਂਕ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲ ਕਰਨਾ, ਰਹਿੰਦੇ ਸਫਾਈ ਸੇਵਕਾਂ ਦੀਆਂ 2011 ਤੋਂ ਪੈਨਸ਼ਨਾਂ ਲਗਾਉਣਾ, ਸਮੇਂ ਸਿਰ ਤਨਖਾਹਾਂ ਦੇਣਾ, ਕਰਮਚਾਰੀਆਂ ਦਾ ਬਣਦਾ ਪੀਐੱਫ ਸਮੇਂ ਸਿਰ ਜਮ੍ਹਾ ਕਰਵਾਉਣਾ, ਕੱਚੇ ਤੌਰ ‘ਤੇ ਕੰਮ ਕਰਦੇ ਸੀਵਰਮੈਨਾਂ ਨੂੰ ਪੱਕੇ ਕਰਨਾ, ਡੋਰ ਟੂ ਡੋਰ ਕੰਮ ਕਰ ਰਹੇ ਸਫਾਈ ਸੇਵਕਾਂ ਨੂੰ ਨਗਰ ਕੌਂਸਲ ਅਧੀਨ ਕਰਨਾ, ਨੌਕਰੀ ਤੋਂ ਸੇਵਾਮੁਕਤ ਹੋਏ ਅਤੇ ਮਿ੍ਰਤਕ ਸਫਾਈ ਸੇਵਕਾਂ ਦੇ ਬਕਾਇਆ ਜਲਦ ਦੇਣ ਆਦਿ ਮੰਗਾਂ ਵੱਲ ਵਿਸ਼ੇਸ਼ ਤੌਰ ਤੇ ਧਿਆਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਨਹੀਂ ਮੰਨ ਰਹੀ। ਜਿਸ ਦੇ ਚਲਦਿਆਂ ਹੁਣ ਪੰਜਾਬ ਕਮੇਟੀ ਦੇ ਸੱਦੇ ਤੇ 13 ਮਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਹੈ।