PM Modi security breach case: SC ਦੀ ਜਾਂਚ ਟੀਮ ਵੱਲੋਂ ਫਿਰੋਜ਼ਪੁਰ ਵਿਖੇ ਘਟਨਾ ਸਥਾਨ ਦਾ ਦੌਰਾ - Supreme Court probe team visits Ferozepur
🎬 Watch Now: Feature Video

ਫਿਰੋਜ਼ਪੁਰ: ਪੰਜਾਬ ਦੌਰੇ ਦੌਰਾਨ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਹੋਈ ਕੁਤਾਹੀ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸੁਪਰੀਮ ਕੋਰਟ ਵੱਲੋਂ ਮਾਮਲੇ ਦੀ ਜਾਂਚ ਲਈ ਬਣਾਈ ਕਮੇਟੀ ਫਿਰੋਜ਼ਪੁਰ ਪਹੁੰਚੀ (Supreme Court probe team visits Ferozepur) ਹੈ। ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ ਵਾਲੀ ਟੀਮ ਨੇ ਫਿਰੋਜ਼ਪੁਰ ਦੇ ਉਸ ਸਥਾਨ ਦਾ ਦੌਰਾਨ ਕੀਤਾ ਜਿਸ ਸਥਾਨ ਉੱਤੇ ਪੀਐਮ ਮੋਦੀ ਦਾ ਕਾਫਲਾ ਕਰੀਬ 15 ਤੋਂ 20 ਮਿੰਟ ਲਈ ਰੁਕਿਆ ਸੀ। ਜਾਂਚ ਲਈ ਪਹੁੰਚੀ ਟੀਮ ਦੇ ਨਾਲ ਭਾਰੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਤਾਇਨਾਤ ਵਿਖਾਈ ਦਿੱਤਾ। ਜਿਕਰਯੋਗ ਹੈ ਕਿ ਪੰਜਾਬ ਵਿੱਚ 5 ਫਰਵਰੀ ਨੂੰ ਪੀਐਮ ਦਾ ਕਾਫਲਾ ਉਸ ਸਮੇਂ ਰੁਕਿਆ ਸੀ ਜਦੋਂ ਨਰਿੰਦਰ ਮੋਦੀ ਭਾਜਪਾ ਦੇ ਇੱਕ ਵੱਡੇ ਸਮਾਗਮ ਵਿੱਚ ਸ਼ਿਰਕਤ ਲਈ ਪਹੁੰਚ ਰਹੇ ਸਨ।