ਅਕਾਲੀਆਂ ਦਾ ਤਾਂ ਉਹ ਹਾਲ ਉਲਟਾ ਚੋਰ ਕੋਤਵਾਲ ਨੂੰ ਡਾਂਟੇ: ਸੁਖਜਿੰਦਰ ਰੰਧਾਵਾ - ਪੰਜਾਬ ਵਿਸ਼ੇਸ਼ ਇਜਲਾਸ
🎬 Watch Now: Feature Video
ਪੰਜਾਬ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਵਿਧਾਨ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਹੰਗਾਮਾ ਕੀਤਾ ਗਿਆ। ਇਸ ਬਾਰੇ ਬੋਲਦਿਆਂ ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ਸ਼ਗਨ ਸਕੀਮ ਵੀ ਲਾਗੂ ਹੋਈ, ਪੈਨਸ਼ਨ ਵੀ ਲੋਕਾਂ ਨੂੰ ਸਮੇਂ ਸਿਰ ਮਿਲੀ ਅਤੇ ਕਿਸਾਨਾ ਦਾ ਕਰਜ਼ਾ ਵੀ ਕਿਸੇ ਹੱਦ ਤੱਕ ਮੁਆਫ਼ ਕੀਤਾ ਗਿਆ ਹੈ। ਅਕਾਲੀਆਂ ਵੱਲੋਂ ਛਣਕਣੇ ਵਜਾਓਣ 'ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਛਣਕਣੇ ਵਜਾਕੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਸੀ। ਵਧ ਰਹੀਆਂ ਬਿਜਲੀ ਦਰਾਂ 'ਤੇ ਉਨ੍ਹਾਂ ਕਿਹਾ ਕਿ ਇਸ 'ਤੇ ਹਾਉਸ ਵਿੱਚ ਡਿਬੇਟ ਹੋਣੀ ਚਾਹੀਦੀ ਹੈ।