ਅਕਾਲੀ ਦਲ ਕਰ ਕੇ ਰੁਕਿਆ ਪਿਆ ਹੈ ਬਰਗਾੜੀ ਮਾਮਲੇ ਦਾ ਫ਼ੈਸਲਾ: ਸੁਖਜਿੰਦਰ ਰੰਧਾਵਾ - Sukhjinder Randhawa SAYS that Akali Dal halts decision on BARGADI case
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6144370-thumbnail-3x2-sukhi.jpg)
ਸੁਪਰੀਮ ਕੋਰਟ ਵੱਲੋਂ ਬਰਗਾੜੀ ਮਾਮਲੇ 'ਤੇ ਆਏ ਫ਼ੈਸਲੇ ਨਾਲ CBI ਨੂੰ ਵੱਡਾ ਝਟਕਾ ਲਗਾ ਹੈ। ਕੋਰਟ ਦੇ ਇਸ ਫ਼ੈਸਲੇ ਨਾਲ ਇੱਕ ਪਾਸੇ ਜਿੱਥੇ ਕਾਂਗਰਸ ਆਗੂਆਂ ਵੱਲੋਂ ਹਿਮਾਇਤ ਕੀਤੀ ਜਾ ਰਹੀ ਹੈ, ਤੇ ਉੱਥੇ ਹੀ ਦੂਜੇ ਪਾਸੇ ਅਕਾਲੀ ਦਲ 'ਤੇ ਤੰਜ ਵੀ ਕਸੇ ਜਾ ਰਹੇ ਹਨ। ਇਸ ਮਾਮਲੇ 'ਤੇ ਕੋਰਟ ਵੱਲੋਂ ਆਏ ਫ਼ੈਸਲੇ ਤੋਂ ਬਾਅਦ ਇਹ ਮਾਮਲਾ ਮੁੜ ਤੋਂ ਪੰਜਾਬ ਪੁਲਿਸ ਦੀ ਐਸਆਈਟੀ ਨੂੰ ਦੇਣ ਦੀ ਗੱਲ ਆਖੀ ਗਈ ਹੈ। ਇਸ ਮਾਮਲੇ 'ਤੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਸ ਮਾਮਲੇ 'ਤੇ ਫ਼ੈਸਲਾ ਤਾਂ ਪਹਿਲਾਂ ਹੀ ਆ ਜਾਣਾ ਸੀ ਪਰ ਅਕਾਲੀ ਦਲ ਨਹੀਂ ਚਾਹੁੰਦਾ ਕਿ ਇਸ ਮੁੱਦੇ ਨੂੰ ਕਿਸੇ ਸਿਰੇ ਤੱਕ ਪਹੁੰਚਾਇਆ ਜਾਵੇ। ਪਰ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਹੁਣ ਸਾਨੂੰ ਲਗਦਾ ਹੈ, ਕਿ ਛੇਤੀ ਹੀ ਇਸ ਮਾਮਲੇ 'ਤੇ ਫ਼ੈਸਲਾ ਆ ਜਾਵੇਗਾ।