ਕੇਂਦਰ ਸਰਕਾਰ ਵੱਲੋਂ ਮਿਲੇ 600 ਕਰੋੜ ਦਾ ਹਿਸਾਬ ਦੇਵੇ ਸੂਬਾ ਸਰਕਾਰ: ਸੁਖਬੀਰ ਬਾਦਲ - ਗੈਰਕਾਨੂੰਨੀ ਮਾਈਨਿੰਗ
🎬 Watch Now: Feature Video
ਪੰਜਾਬ ਵਿੱਚ ਜਾਰੀ ਹੜ੍ਹਾਂ ਦੇ ਕਹਿਰ 'ਤੇ ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਨੂੰ ਕਰੜੇ ਹੱਥੀ ਲਿਆ ਹੈ। ਸੁਖਬੀਰ ਨੇ ਅੰਮ੍ਰਿਤਸਰ 'ਚ ਇੱਕ ਪ੍ਰੈਸ ਵਾਰਤਾ ਦੋਰਾਨ ਕਾਂਗਰਸ 'ਤੇ ਨਿਸ਼ਾਨੇ ਵਿੰਨ੍ਹੇ ਤੇ ਸਰਕਾਰ ਵੱਲੋਂ ਮਿਲੇ ਫ਼ੰਡ ਦਾ ਹਿਸਾਬ ਮੰਗਿਆ। ਬਾਦਲ ਦਾ ਕਹਿਣਾ ਹੈ ਕਿ ਬੰਨ੍ਹ ਦੇ ਟੁੱਟਣ ਦਾ ਕਾਰਨ ਗੈਰਕਾਨੂੰਨੀ ਮਾਈਨਿੰਗ ਹੈ, ਜਿਸ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਦਾ ਹੱਥ ਹੈ। ਉਥੇ ਹੀ ਸੁਖਬੀਰ ਨੇ ਕਾਂਗਰਸ 'ਤੇ ਗੁੰਡਾ ਟੈਕਸ ਵਸੂਲਣ ਦੇ ਦੋਸ਼ ਵੀ ਲਗਾਏ ਅਤੇ ਇਹ ਵੀ ਕਿਹਾ ਕਿ ਇਹੋ ਕਾਰਨ ਹੈ ਜੋ ਟਰੱਕ ਆਪਰੇਟਰ ਹੜਤਾਲ 'ਤੇ ਚਲੇ ਗਏ ਸਨ।