ਪਾਕਿ ਪੀਐਮ ਇਮਰਾਨ ਖ਼ਾਨ 'ਤੇ ਵਰ੍ਹੇ ਸੁਖਬੀਰ ਬਾਦਲ
🎬 Watch Now: Feature Video
ਚੰਡੀਗੜ੍ਹ: ਸੁਖਬੀਰ ਬਾਦਲ ਪੰਜਾਬ ਯੂਨੀਵਰਸਿਟੀ ਦੇ ਕੌਂਸਲ ਚੋਣਾਂ ਦੇ ਜੇਤੂ ਚੇਤਨ ਚੋਧਰੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਲਈ ਪੁੱਜੇ। ਇਸ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਇਮਰਾਨ ਖ਼ਾਨ ਨੇ ਆਪਣਾ ਕੰਟਰੋਲ ਖੋਅ ਦਿੱਤਾ ਹੈ, ਜਿਸ ਕਰਕੇ ਉਹ ਘੱਟ ਗਿਣਤੀ ਦੇ ਲੋਕਾਂ 'ਤੇ ਹੋ ਰਹੇ ਹਮਲਿਆਂ ਨੂੰ ਰੋਕਣ 'ਚ ਅਸਫ਼ਲ ਹੋ ਰਹੇ ਹਨ। ਉਥੇ ਹੀ ਕਰਤਾਰਪੁਰ ਲੰਘੇ 'ਤੇ ਪਾਕਿਸਤਾਨ ਵੱਲੋਂ ਲਾਏ ਜਾਣ ਵਾਲੀ ਸਰਵਿਸ ਫ਼ੀਸ ਬਾਰੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਇਹ ਬੜੀ ਨਿੰਦਣਯੋਗ ਗੱਲ ਹੈ ਕਿ ਪਾਕਿਸਤਾਨ ਸਰਕਾਰ ਇੰਨੀ ਕਰਜ਼ਾਈ ਹੋ ਗਈ ਹੈ ਕਿ ਹੁਣ ਸ਼ਰਧਾਲੂਆਂ ਤੋਂ ਪੈਸੇ ਲੈਕੇ ਆਪਣਾ ਖ਼ਜ਼ਾਨਾ ਭਰੇਗੀ। ਸਰਕਰ ਅਤੇ ਐਸਜੀਪੀਸੀ ਦੇ ਤਾਲਮੇਲ 'ਤੇ ਬੋਲਦੇ ਹੋਏ ਸੁਖਬੀਰ ਨੇ ਕਿਹ ਕਿ ਜੋ ਜ਼ਿੰਮੇਵਾਰੀ ਐਸਜੀਪੀਸੀ ਦੀ ਹੈ ਉਹ ਨਿਭਾ ਰਹੀ ਹੈ, ਸਰਕਾਰ ਆਪਣਾ ਕੰਮ ਕਰੇ ਵਿਕਾਸ ਦਾ ਜੋ ਉਹ ਹਮੇਸ਼ਾ ਤੋਂ ਕਰਦੀ ਆ ਰਹੀ ਹੈ, ਐਸਜੀਪੀਸੀ ਪਹਿਲਾਂ ਵੀ ਗੁਰੂ ਸਾਹਿਬਾਹਨਾਂ ਨਾਲ ਜੁੜੇ ਸਮਾਗਮ ਕਰਵਾਉਂਦੀ ਸੀ ਤੇ ਅੱਗੇ ਵੀ ਕਰਵਾਉਂਦੀ ਰਹੇਗੀ।