ਸ੍ਰੀ ਦੇਵੀ ਤਲਾਬ ਮੰਦਰ ਵਿਖੇ ਸੁਹਾਗਨਾਂ ਨੇ ਚੰਦਰਮਾ ਦੇ ਦਰਸ਼ਨ ਕਰ ਪੂਰਾ ਕੀਤਾ ਕਰਵਾ ਚੌਥ ਦਾ ਵਰਤ - ਚੰਦਰਮਾ ਦਰਸ਼ਨ
🎬 Watch Now: Feature Video
ਜਲੰਧਰ : 24ਅਕਤੂਬਰ ਨੂੰ ਦੇਸ਼ ਭਰ 'ਚ ਸੁਹਾਗਨ ਔਰਤਾਂ ਨੇ ਕਰਵਾ ਚੌਥ ਦਾ ਤਿਉਹਾਰ ਮਨਾਇਆ। ਇਸ ਮੌਕੇ ਸ਼ਹਿਰ ਦੇ ਮਸ਼ਹੂਰ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਬੇਹਦ ਰੌਣਕ ਨਜ਼ਰ ਆਈ। ਦੇਰ ਰਾਤ ਚੰਦਰਮਾਂ ਦੇ ਦਰਸ਼ਨ ਕਰਨ ਮਗਰੋਂ ਸੁਹਾਗਨ ਔਰਤਾਂ ਨੇ ਆਪਣਾ ਵਰਤ ਪੂਰਾ ਕੀਤਾ ਤੇ ਪਰਿਵਾਰ ਲਈ ਸੁਖ ਸਾਂਤੀ ਦੀ ਕਾਮਨਾ ਕੀਤੀ। ਇਸ ਮੌਕੇ ਸ੍ਰੀ ਦੇਵੀ ਤਲਾਬ ਮੰਦਰ ਦੇ ਪੁਜਾਰੀ ਜੁਗਨੂੰ ਸ਼ਾਸਤਰੀ ਨੇ ਕਰਵਾਚੌਥ ਦੇ ਵਰਤ ਦੀ ਮਹੱਤਤਾ ਦੱਸੀ। ਉਨ੍ਹਾਂ ਦੱਸਿਆ ਕਿ ਕਰਵਾ ਚੌਥ ਦਾ ਵਰਤ ਸੁਹਾਗਨ ਔਰਤਾਂ ਵੱਲੋਂ ਪਤੀ ਦੀ ਲੰਬੀ ਉਮਰ ਤੇ ਸੁੱਖ ਸਮ੍ਰਿੱਧੀ ਲਈ ਕਰਦੀਆਂ ਹਨ ਤੇ ਕਰਵਾ ਮਾਤਾ ਦੀ ਪੂਜਾ ਕਰਕੇ ਤੇ ਚੰਦਰਮਾਂ ਨੂੰ ਅਰਘ ਦੇ ਕੇ ਵਰਤ ਦਾ ਸਮਾਪਨ ਕਰਦੀਆਂ ਹਨ। ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਬੀਤੇ ਸਾਲ ਕੋਰੋਨਾ ਕਾਰਨ ਮੰਦਰ 'ਚ ਸ਼ਰਧਾਲੂਆਂ ਦੀ ਆਮਦ ਨਹੀਂ ਸੀ, ਪਰ ਇਸ ਵਾਰ ਤਿਉਹਾਰਾਂ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਲਈ ਮੰਦਰ 'ਚ ਪੁੱਜ ਰਹੇ ਹਨ।