ਦਿੱਲੀ ਟਰੈਕਟਰ ਪਰੇਡ ਲਈ ਕਿਸਾਨਾਂ ਨੇ ਤਿਆਰ ਕੀਤੇ ਖ਼ਾਸ ਟਰੈਕਟਰ - ਟਰੈਕਟਰ ਵਿੱਚ ਏਸੀ
🎬 Watch Now: Feature Video

ਜਲੰਧਰ: ਗਣਤੰਤਰ ਦਿਵਸ ਮੌਕੇ ਕੱਢੇ ਜਾ ਰਹੇ ਟਰੈਕਟਰ ਮਾਰਚ ਲਈ ਕਿਸਾਨਾਂ ਵੱਲੋਂ ਨਾ ਸਿਰਫ਼ ਆਪਣੇ ਟਰੈਕਟਰਾਂ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਸਜਾਇਆ ਗਿਆ ਹੈ ਬਲਕਿ ਖ਼ੂਬ ਪੈਸੇ ਖ਼ਰਚ ਕਰਕੇ ਮੋਡੀਫਾਈ ਵੀ ਕਰਵਾਇਆ ਗਿਆ ਹੈ। ਇਸ ਟਰੈਕਟਰ ਬਾਰੇ ਦੱਸਦੇ ਟਰੈਕਟਰ ਦੇ ਮਾਲਕ ਸੁਖਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਟਰੈਕਟਰ ਵਿੱਚ ਏਸੀ ਲਗਵਾਇਆ ਹੈ ਤਾਂ ਕਿ ਗਰਮੀਆਂ ਵਿਚ ਇਸ ਟਰੈਕਟਰ ’ਤੇ ਖੇਤਾਂ ਵਿੱਚ ਕੰਮ ਕਰਨ ਜਾਂ ਕਿਤੇ ਆਉਣ-ਜਾਣ ਮੌਕੇ ਗਰਮੀ ਨਾ ਮਹਿਸੂਸ ਹੋਵੇ। ਇਸਦੇ ਨਾਲ ਹੀ ਇਸ ਵਿੱਚ ਇੱਕ ਹੀਟਰ ਦੀ ਸਹੂਲਤ ਵੀ ਹੈ ਤਾਂ ਕਿ ਸਰਦੀਆਂ ਵਿੱਚ ਠੰਢ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸੁਰੱਖਿਆ ਲਈ ਟਰੈਕਟਰ ਦੇ ਦਰਵਾਜ਼ੇ ’ਚ ਹਾਈ-ਸਕਿਊਰਟੀ ਤਾਲਾ ਵੀ ਕੰਪਨੀ ਵੱਲੋਂ ਲਗਾ ਕੇ ਦਿੱਤਾ ਗਿਆ ਹੈ।